ਨਸ਼ਾਮੁਕਤ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਦੇ ਰਾਜ ‘ਚ 2 ਨੌਜਵਾਨਾਂ ਚੜ੍ਹੇ ਨਸ਼ੇ ਦੀ ਭੇਂਟ
ਪੰਜਾਬੀ ਡੈਸਕ: 2017 ‘ਚ 4 ਮਹੀਨੇ ਵਿਚ ਨਸ਼ੇ ਦੇ ਕੋੜ੍ਹ ਨੂੰ ਸੂਬੇ ਵਿਚੋਂ ਖਤਮ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਜੀ ਆਪਣਾ ਕੀਤਾ ਵਾਅਦਾ ਭੁੱਲ ਗਏ ਹਨ। ਭਾਵੇਂ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਲੱਖਾਂ ਵਾਅਦੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਵੱਖਰੀ ਹੈ। ਪਾਇਲ ਥਾਣੇ ਅਧੀਨ ਪੈਂਦੇ ਪਿੰਡ ਧਮੋਟ ਅਤੇ ਜਰਗ ਵਿੱਚ ਚਿੱਟਾ ਦੀ ਓਵਰਡੋਜ਼ ਲੈਣ ਕਾਰਨ 2 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ।

ਚਿੱਟੇ ਦੀ ਓਵਰਡੋਜ਼ ਨਾਲ ਮਰਨ ਵਾਲੇ 35 ਸਾਲਾਂ ਸੁਖਦੀਪ ਸਿੰਘ ਦੀ ਅੱਜ ਨਸ਼ਿਆਂ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਅਨੁਸਾਰ ਮ੍ਰਿਤਕ ਨੇ ਪਿਛਲੇ ਦਿਨੀਂ 11 ਹਜ਼ਾਰ ਰੁਪਏ ਦਾ ਕਰਜਾ ਲਿਆ ਹੋਇਆ ਸੀ ਪਰ ਉਹ ਨਸ਼ੇ ਵਿੱਚ ਸੀ ਅਤੇ ਦੋਰਾਹਾ ਦੇ ਇੱਕ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ ਪਿੰਡ ਜਰਗ ਵਿੱਚ ਇੱਕ 25 ਸਾਲਾ ਨੌਜਵਾਨ ਦੀ ਨਸ਼ਿਆਂ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ, ਖੇਤਰ ਵਿੱਚ ਨਸ਼ਾ ਬਿਨਾਂ ਕਿਸੇ ਡਰ ਦੇ ਵੇਚਿਆ ਜਾ ਰਿਹਾ ਹੈ ਅਤੇ ਕਈ ਹੋਰ ਲੋਕ ਨਸ਼ਿਆਂ ਦੀ ਓਵਰਡੋਜ਼ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ, ਕਈ ਮਾਵਾਂ ਦੀਆਂ ਕੁੱਖ ਉਜੜ ਚੁੱਕੀ ਹੈ।