ਪੁਲਵਾਮਾ ‘ਚ ਦੋ ਅੱਤਵਾਦੀਆਂ ਨੇ ਕੀਤਾ ਆਤਮ ਸਮਰਪਣ !
ਨੈਸ਼ਨਲ ਡੈਸਕ :- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇਡ ‘ਚ ਘਿਰੇ ਹੋਏ ਦੋ ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਪੁਲਵਾਮਾ ਦੇ ਲੀਲਾਰ ਖੇਤਰ ਵਿੱਚ ਇਹ ਅਭਿਆਨ ਚਲਾਇਆ। ਆਪਣੇ ਆਪ ਨੂੰ ਘਿਰਿਆ ਵੇਖ ਕੇ, ਦੋਵਾਂ ਅੱਤਵਾਦੀਆਂ ਨੇ ਦੋ ਏਕੇ 47 ਰਾਈਫਲਾਂ ਨਾਲ ਪੁਲਿਸ ਅਤੇ ਐਸਐਫ ਦੇ ਸੀਨੀਅਰ ਅਧਿਕਾਰੀਆਂ ਨੂੰ ਆਤਮ ਸਮਰਪਣ ਕਰ ਦਿੱਤਾ।

ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ
ਅਧਿਕਾਰੀਆਂ ਨੇ ਦੱਸਿਆ ਕਿ, ਜ਼ਿਲੇ ਦੇ ਕਾਕਾਪੋਰਾ ਖੇਤਰ ‘ਚ ਲੇਲਹਾਰ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਦੀ ਰਾਤ ਨੂੰ ਸੁਰੱਖਿਆ ਬਲਾਂ ਨੇ ਘੇਰਾਬੰਦੀ ਕੀਤੀ ਸੀ। ਸੁਰੱਖਿਆ ਬਲਾਂ ਨੂੰ ਆਪਣੇ ਨੇੜੇ ਆਉਂਦੇ ਵੇਖ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਨੇਰਾ ਹੁੰਦੇ ਹੀ ਸੁਰੱਖਿਆ ਬਲਾਂ ਨੇ ਉਸ ਘਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਜਿੱਥੇ ਅੱਤਵਾਦੀ ਲੁਕੇ ਹੋਏ ਸਨ।ਆਪਣੇ ਆਪ ਨੂੰ ਚਾਰੇ ਪਾਸੇ ਤੋਂ ਘਿਰਿਆ ਦੇਖ ਕੇ ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ।

ਅੱਤਵਾਦੀਆਂ ਤੋਂ ਬਰਾਮਦ ਹੋਏ ਹਥਿਆਰ-
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ‘ਤੇ ਅੱਤਵਾਦੀਆਂ ਵਿਚਾਲੇ ਪੂਰੀ ਰਾਤ ਮੁਠਭੇੜ ਚਲਦੀ ਰਹੀ। ਰਾਤ ਨੂੰ ਲੰਬੇ ਸਮੇਂ ਤੱਕ ਚੱਲੀ ਗੋਲੀਬਾਰੀ ਤੋਂ ਬਾਅਦ, ਦੋ ਅੱਤਵਾਦੀਆਂ ਨੇ ਆਪਣੀਆਂ ਏ ਕੇ ਰਾਈਫਲਾਂ ਸਮੇਤ, ਸੁਰੱਖਿਆ ਬਲਾਂ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਕਿਹਾ ਕਿ, ਦੋ ਅੱਤਵਾਦੀਆਂ ਦੀ ਪਛਾਣ ਅਕਿਲ ਅਹਿਮਦ ਲੋਨ ਅਤੇ ਰਾਉਫ ਉਲ ਇਸਲਾਮ ਵਜੋਂ ਹੋਈ ਹੈ, ਇਹ ਦੋਵੇਂ ਹੀ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਸਨ। ਇਨ੍ਹਾਂ ਅੱਤਵਾਦੀਆਂ ਕੋਲੋਂ ਦੋ ਏ ਕੇ 47 ਰਾਈਫਲਾਂ ਅਤੇ ਹੋਰ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ, ਇਕ ਅੱਤਵਾਦੀ ਦੀ ਸੱਜੀ ਲੱਤ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਇਥੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ।