ਬੇਅਦਬੀ ਮਾਮਲੇ ਸੰਬੰਧੀ ਹਾਈ ਕੋਰਟ ਦੇ ਫੈਸਲੇ ‘ਤੇ ਟਵੀਟ ਕਰਦਿਆਂ ਬਾਦਲਾਂ ਖਿਲਾਫ ਸਿੱਧੂ ਨੇ ਕਹਿ ਦਿੱਤੀ ਵੱਡੀ ਗੱਲ

ਪੰਜਾਬੀ ਡੈਸਕ:- ਹਾਈ ਕੋਰਟ ਦੇ ਗੋਲੀਬਾਰੀ ਦੇ ਫ਼ੈਸਲੇ ਤੋਂ ਬਾਅਦ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਿਰ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਿਆ ਹੈ। ਸੋਸ਼ਲ ਮੀਡੀਆ ‘ਤੇ ਬੋਲਦਿਆਂ ਸਿੱਧੂ ਨੇ ਫਿਰ ਕਿਹਾ ਕਿ, ਅਦਾਲਤ ਦੇ ਫੈਸਲੇ ਦਾ ਇਹ ਮਤਲਬ ਨਹੀਂ ਕਿ, ਬਾਦਲਾਂ ਦੇ ਵਿਰੁੱਧ ਕੋਈ ਸਬੂਤ ਨਹੀਂ ਹਨ।

ਇਸਦਾ ਸਿਰਫ ਇਹ ਮਤਲਬ ਹੈ ਕਿ, ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ, ਕਿਉਂ? ਸਿਰਫ ਇਹ ਹੀ ਨਹੀਂ, ਉਨ੍ਹਾਂ ਅੱਗੇ ਕਿਹਾ ਕਿ, ਇਹ ਰਾਹਤ ਸਿਰਫ ਬਾਦਲਾਂ ਲਈ ਹੈ ਜਦੋਂ ਤੱਕ ਕਿ, ਇੱਕ ਨਿਰਪੱਖ ਜਾਂਚ ਉਨ੍ਹਾਂ ਨੂੰ ਦਿੱਤੀ ਜਾ ਰਹੀ ਸਜ਼ਾ ਤੱਕ ਨਹੀਂ ਲੈ ਜਾਂਦੀ। ਅਜੇ ਛੁਟਕਾਰਾ ਨਹੀਂ ਮਿਲਿਆ, ਕੁਝ ਹੋਰ ਸਮਾਂ ਹੋਰ ਮਿਲਿਆ ਬਸ। ਆਓ ਇਨਸਾਫ ਲਈ ਲੜੀਏ।

MUST READ