ਦਿਲਜੀਤ ਦੁਸਾਂਝ ਤੇ ਕੰਗਨਾ ਵਿਚਾਲੇ ਟਵੀਟ ਝਗੜਾ !

ਪੰਜਾਬੀ ਡੈਸਕ:- ਕੰਗਨਾ ਰਣੌਤ ਅਤੇ ਦਿਲਜੀਤ ਦੁਸਾਂਝ ਦੋਵੇ ਇੱਕ ਵਾਰ ਫਿਰ ਟਵਿੱਟਰ ‘ਤੇ ਝਗੜਾ ਕਰਦੇ ਦਿਖਾਈ ਦਿੱਤੇ ਹਨ। ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਦਿਲਜੀਤ ਨੇ ਆਪਣੇ ਨਵੇਂ ਨੰਬਰ, ਰੀਰੀ (ਰਿਹਾਨਾ ਦੇ ਉਪਨਾਮ) ਦੀ ਘੋਸ਼ਣਾ ਕੀਤੀ। ਰਿਹਾਨਾ ਜੋ ਕਿ, ਅਮਰੀਕੀ ਪੌਪ ਸਟਾਰ ਹੈ ਅਤੇ ਜਿਸਨੇ ਕਿਸਾਨਾਂ ਦੇ ਸਮਰਥਨ ‘ਚ ਟਵੀਟ ਵੀ ਕੀਤਾ, ਜਿਸ ਤੋਂ ਬਾਅਦ ਮੁੜ ਟਵੀਟ ਕਰਦਿਆਂ ਦਿਲਜੀਤ ਤੇ ਕੰਗਨਾ ਝਗੜਦੇ ਦਿਖਾਈ ਦਿੱਤੇ। ਦਿਲਜੀਤ ਨੇ ਬੁੱਧਵਾਰ ਨੂੰ ਨਵਾਂ ਨੰਬਰ ਛੱਡ ਦਿੱਤਾ।

ਦਿਲਜੀਤ ਨੇ ਇੱਕ ਟਵੀਟ ਵਿੱਚ ਇੱਕ ਬੰਦ ਮੁੱਠੀ ਇਮੋਜੀ ਨੂੰ ਜੋੜਦੇ ਹੋਏ ਟਵੀਟ ਕੀਤਾ। ਨਾਲ ਹੀ ਦਿਲਜੀਤ ਨੇ ਆਪਣੇ ਗਾਣੇ ਦੇ ਯੂ-ਟਿਉਬ ਲਿੰਕ ਨੂੰ ਵੀ ਸਾਂਝਾ ਕੀਤਾ ਅਤੇ ਨਿਰਮਾਤਾ ਅਤੇ ਗੀਤਕਾਰ ਨੂੰ ਟੈਗ ਕੀਤਾ। ਇਸ ਗੱਲ ਦਾ ਜਵਾਬ ਦਿੰਦੇ ਹੋਏ ਅਦਾਕਾਰਾ ਕੰਗਨਾ ਨੇ ਲਿਖਿਆ: “ਇਸਕੋ ਵੀ ਅਪਨੇ 2 ਰੁਪਏ ਬਨਾਨੇ ਹੈਂ, ਯੇ ਸਬ ਕਬਸੇ ਪਲਾਨ ਹੋ ਰਹਾ ਹੈ? ਇੱਕ ਮਹੀਨਾ ਤਾਂ ਘੱਟੋ-ਘੱਟ ਲੇਗੇਗਾ ਵੀਡੀਓ ਅਤੇ ਘੋਸ਼ਣਾ ਦੀ ਤਿਆਰੀ ਲਈ, ਅਤੇ ਲਿਬਰੂ ਚਾਹੁੰਦੀ ਹੈ ਕਿ ਅਸੀਂ ਵਿਸ਼ਵਾਸ ਕਰੀਏ ਇਹ ਸਭ ਜੈਵਿਕ ਹੈ ਜਾਂ ਪ੍ਰੋਪੋਗੰਡਾ।

ਇਸੇ ਗੱਲ ਨੂੰ ਸਾਂਝਾ ਕਰਦਿਆਂ ਦਿਲਜੀਤ ਨੇ ਲਿਖਿਆ: “2 ਰੁਪਏ ਵਾਲੀ ਆਪਣੀ ਜੌਬ ਮੈਨੂੰ ਨਾ ਦੱਸ .. ਗਾਣਾ ਤਾਂ ਅੱਧਾ ਘੰਟਾ ‘ਚ ਬਣਾ ਲੈਂਦੇ ਆਂ ਅਸੀਂ .. ਤੇਰੇ ਤੇ ਬਣਾਉਣ ਨੂੰ ਜੀ ਨਹੀਂ ਕਰਦਾ ਮਿੰਟ ਤਾਂ 2 ਹੀ ਲੱਗਣੇ ਨੇ .. ਹਰ ਜਗਾ ​​ਤੂੰ ਬੋਲਣਾ ਹੁੰਦਾ। .. ਜਾ ਯਾਰ ਬੋਰ ਨਾ ਕਰ .. ਕਮ ਕਰ ਅਪਨਾ .. “

ਇਸ ਪੋਸਟ ‘ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕੰਗਨਾ ਨੇ ਲਿਖਿਆ: “ਮੇਰਾ ਏਕ ਹੀ ਕੰਮ ਜੈ ਦੇਸ਼ ਭਗਤੀ … ਉਹੀ ਕਰਦੀ ਹਾਂ ਸਾਰਾ ਦਿਨ .. ਮੈ ਤਾਂ ਉਹੀ ਕਰਾਂਗੀ ਪਰ ਤੈਨੂੰ ਤੇਰਾ ਕੰਮ ਨਹੀਂ ਕਰਨ ਦੇਵਾਂਗੀ ਖਾਲਿਸਤਾਨੀ …”

MUST READ