“ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਤਾਂ ਇੱਕ ਵਾਰ ਜੇਲ੍ਹ ਜ਼ਰੂਰ ਜਾਓ” : ਬਿਕਰਮ ਮਜੀਠੀਆ

ਚੰਡੀਗੜ੍ਹ-: ਡਰੱਗ ਕੇਸ ਚ ਜੇਲ੍ਹ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜ਼ਮਾਨਤ ਮਿਲਣ ਤੋਂ ਬਾਅਦ ਵਿਰੋਧੀਆਂ ਤੇ ਨਿਸ਼ਾਨੇ ਕੱਸਣੇ ਸ਼ੁਰੂ ਕਰ ਦਿੱਤੇ ਹਨ। ਅੱਜ ਮਜੀਠੀਆ ਨੇ ਆਪਣੀ ਪਤਨੀ ਗਨੀਵ ਕੌਰ ਮਜੀਠਿਆ ਨਾਲ ਬਾਬਾ ਬਕਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਆਪਣੀ ਜੇਲ ਯਾਤਰਾ ਬਾਰੇ ਤਜ਼ਰਬੇ ਸਾਂਝੇ ਕੀਤੇ।

ਉਨ੍ਹਾਂ ਸਾਰਿਆਂ ਨੂੰ ਸਲਾਹ ਦਿੱਤੀ ਕਿ ਜੇ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸਭ ਨੂੰ ਇਕ ਵਾਰੀ ਜੇਲ ਜਾਣਾ ਚਾਹੀਦਾ ਹੈ।ਮਜੀਠਿਆ ਨੇ ਦੱਸਿਆ ਕਿ ਉਹਨਾਂ ਨੂੰ ਜੇਲ ਵਿੱਚ ਕੋਈ ਵੀਆਈਪੀ ਟਰੀਟਮੈਂਟ ਨਹੀਂ ਮਿਲਿਆ। ਉਹ ਜੇਲ ਵਿੱਚ ਜ਼ਮੀਨ ਉਤੇ ਹੀ ਸੌਂਦੇ ਸਨ। ਇਸ ਮੌਕੇ ਬਿਕਰਮ ਮਜੀਠਿਆ ਨੇ ਆਪ ਉਤੇ ਨਿਸ਼ਾਨੇ ਲਾਏ।

ਉਨ੍ਹਾਂ ਕਿਹਾ ਦਿੱਲੀ ਦੀ ਐਕਸਾਈਜ਼ ਪਾਲਿਸੀ ਫਰਾਡ ਪਾਲਿਸੀ ਹੈ, ਇਸ ਬਾਰੇ ਵਿਧਾਨ ਸਭਾ ਵਿੱਚ ਗੱਲਬਾਤ ਹੋ ਚੁੱਕੀ ਹੈ। ਦਿੱਲੀ ਵਾਲਿਆਂ ਨੇ ਹੀ ਪੰਜਾਬ ਦੀ ਪਾਲਿਸੀ ਬਣਾਈ ਹੈ। ਅੱਜ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਉਤੇ ਸੀਬੀਆਈ ਦੀ ਰੇਡ ਉਤੇ ਮਜੀਠਿਆ ਨੇ ਕਿਹਾ ਕਿ ਇਸ ਰੇਡ ਵਿੱਚ ਅੱਜ ਬਹੁਤ ਕੁਝ ਸਾਹਮਣੇ ਆਵੇਗਾ।

MUST READ