ਮੋਗਾ ‘ਚ ਵਾਪਰਿਆ ਦਰਦਨਾਕ ਹਾਦਸਾ, ਅੱਗੇ ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਪੰਜਾਬੀ ਡੈਸਕ:- ਵੀਰਵਾਰ ਸਵੇਰੇ ਮੋਗਾ ਜ਼ਿਲੇ ਦੇ ਮੋਗਾ-ਧਰਮਕੋਟ-ਜਲੰਧਰ ਰਾਜ ਮਾਰਗ ‘ਤੇ ਜਲਾਲਾਬਾਦ ਪਿੰਡ ਵਿਖੇ ਇਕ ਕਾਰ ਦੇ ਛੱਪੜ ‘ਚ ਡਿੱਗਣ ਨਾਲ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਿਸ ‘ਚ ਦੋ ਔਰਤਾਂ ਅਤੇ ਇਕ ਬੱਚਾ ਸੀ ਅਤੇ ਚਾਰ ਜ਼ਖਮੀ ਹੋਏ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ, ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਜ਼ਖਮੀਆਂ ਨੂੰ ਮੋਗਾ ਦੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਹ ਇਲਾਜ ਅਧੀਨ ਹਨ। ਪੁਲਿਸ ਜ਼ਖਮੀਆਂ ਦੇ ਹੋਸ਼ ‘ਚ ਆਉਣ ਤੋਂ ਬਾਅਦ ਉਨ੍ਹਾਂ ਦਾ ਬਿਆਨ ਦਰਜ ਕਰੇਗੀ।

ਮੁਢਲੀ ਜਾਂਚ ‘ਚ ਸਾਹਮਣੇ ਆਇਆ ਕਿ, ਕਾਰ ਸਵਾਰ ਇਕ ਪਰਿਵਾਰ ਨਾਲ ਸਬੰਧਤ ਸੀ ਅਤੇ ਫਿਰੋਜ਼ਪੁਰ ਦੇ ਜ਼ੀਰਾ ਤੋਂ ਜਲੰਧਰ ਦੇ ਨਕੋਦਰ ਮੱਥਾ ਟੇਕਣ ਗਏ ਸੀ। ਪੁਲਿਸ ਨੇ ਕਿਹਾ ਕਿ, ਹੋ ਸਕਦਾ ਹੈ ਕਿ, ਕਾਰ ਦੇ ਚਾਲਕ ਨੇ ਗੱਡੀ ਉੱਤੇ ਆਪਣਾ ਕੰਟਰੋਲ ਗੁਆ ਲਿਆ ਹੈ। ਇਕ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ, ਦੂਜੇ ਪਾਸਿਓਂ ਆ ਰਹੀ ਇਕ ਹੋਰ ਗੱਡੀ ਕਰਾਸਿੰਗ ‘ਤੇ ਕਾਰ ਨੂੰ ਟੱਕਰ ਮਾਰ ਸਕਦੀ ਸੀ, ਜਿਸ ਕਾਰਨ ਡਰਾਈਵਰ ਨੇ ਵਾਹਨ ‘ਤੇ ਆਪਣਾ ਕੰਟਰੋਲ ਗੁਆ ਦਿੱਤਾ ਹੈ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ, ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ।