ਬਿ੍ਟਿਸ਼ ਪ੍ਰਧਾਨ ਮੰਤਰੀ ਜੌਨਸਨ ਦੇ ਖਿਲਾਫ ਬਗਾਵਤ ਤੇਜ਼; 17 ਮੰਤਰੀਆਂ ਨੇ ਦਿੱਤਾ ਅਸਤੀਫਾ

ਲੰਡਨ/ਬਿਊਰੋ ਨਿਊਜ਼ : ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੁਰਸੀ ਹੁਣ ਡਾਵਾਂਡੋਲ ਹੋ ਗਈ ਹੈ ਅਤੇ ਕੈਬਨਿਟ ਦੇ 17 ਮੰਤਰੀਆਂ, 12 ਸੰਸਦੀ ਸਕੱਤਰਾਂ ਅਤੇ ਵਿਦੇਸ਼ਾਂ ਵਿਚ ਨਿਯੁਕਤ ਸਰਕਾਰ ਦੇ 3 ਪ੍ਰਤੀਨਿਧੀਆਂ ਨੇ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਵਾਲੇ ਆਗੂਆਂ ਨੇ ਜੌਨਸਨ ਦੇ ਕੰਮ ਕਰਨ ਦੇ ਤਰੀਕਿਆਂ, ਲੌਕਡਾਊਨ ਪਾਰਟੀ ਅਤੇ ਕੁਝ ਕੁ ਆਗੂਆਂ ਨੇ ਸੈਕਸ ਸਕੈਂਡਲ ਨੂੰ ਮੁੱਦਾ ਬਣਾਇਆ ਹੈ। ਕੈਬਨਿਟ ਵਿਚ ਬਗਾਵਤ ਦੇ ਬਾਵਜੂਦ ਜੌਨਸਨ ਆਪਣੇ ਅਹੁਦੇ ’ਤੇ ਬਣੇ ਰਹਿਣ ਲਈ ਅੜੇ ਹੋਏ ਹਨ ਅਤੇ ਉਨ੍ਹਾਂ ਅਹੁਦਾ ਛੱਡਣ ਤੋਂ ਇਨਕਾਰ ਵੀ ਕੀਤਾ ਹੈ।

ਬੌਰਿਸ ਜੌਨਸਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਹੁਣ ਵੀ ਕੈਬਨਿਟ ਦੇ ਜ਼ਿਆਦਾਤਰ ਮੈਂਬਰਾਂ ਦਾ ਸਮਰਥਨ ਮਿਲ ਰਿਹਾ ਹੈ। ਬਿ੍ਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਲਿਜ਼ ਟਰਸ ਦਾ ਨਾਮ ਸਭ ਤੋਂ ਅੱਗੇ ਹੈ। ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਵਿਚ ਸਭ ਤੋਂ ਅੱਗੇ ਚੱਲ ਰਹੇ ਰਿਸ਼ੀ ਸੁਨਕ ਦੇ ਘਰ ਗਹਿਮਾ ਗਹਿਮੀ ਵੀ ਰਹੀ।  

MUST READ