ਪਿਆਰ ਦਾ ਦਰਨਾਕ ਅੰਤ, ਘਰ ਤੋਂ ਭੱਜਿਆ ਪ੍ਰੇਮੀ ਜੋੜਾ ਸੜਕ ‘ਤੇ ਦੀਖਿਆ ਅਜਿਹੀ ਹਾਲਤ ‘ਚ
ਪੰਜਾਬੀ ਡੈਸਕ:- ਸ਼ਹਿਰ ਦੇ ਗੱਡਾ ਰੋਡ ਨੇੜੇ ਨਕੋਦਰ ਤੋਂ ਆਇਆ ਇਹ ਜੋੜਾ ਜ਼ਹਿਰ ਨਿਗਲ ਗਿਆ ਅਤੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੱਡਾ ਰੋਡ ਨੇੜੇ ਉਸ ਸਮੇਂ ਲੋਕਾਂ ਦਾ ਭਾਰੀ ਇਕੱਠ ਹੋਇਆ,ਜਦੋਂ ਉਨ੍ਹਾਂ ਨੇ ਦੇਖਿਆ ਕਿ, ਲੜਕੇ ਅਤੇ ਲੜਕੀ ਨਸ਼ੇ ਦੀ ਹਾਲਤ ਵਿੱਚ ਝੂਲ ਰਹੇ ਹਨ। ਇਸ ਤੋਂ ਪਹਿਲਾਂ ਕਿ, ਉਹ ਕੁਝ ਸਮਝਦੇ ਲੜਕੀ ਨੇ ਇੱਕ ਆਦਮੀ ਨੂੰ ਹੱਥ ਹਿਲਾ ਕੇ ਬੁਲਾਇਆ ਅਤੇ ਇਹ ਕਹਿੰਦਿਆਂ ਧਰਤੀ ਤੇ ਡਿੱਗ ਪਈ ਕਿ, ਉਸਨੇ ਜ਼ਹਿਰੀਲੀ ਚੀਜ਼ ਨਿਗਲ ਲਈ ਹੈ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਫਿਲੌਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪ੍ਰੇਮੀ ਜੋੜੇ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਸੀ.ਐਮ.ਸੀ. ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਉਨ੍ਹਾਂ ਦੋਵੇਂ ਦੀ ਮੌਤ ਹੋ ਗਈ। ਲੜਕੀ ਦੀ ਉਮਰ 13 ਸਾਲ ਅਤੇ ਲੜਕੇ ਦੀ ਉਮਰ 20 ਸਾਲ ਦੱਸੀ ਜਾ ਰਹਹਿ ਹੈ।
ਲਹਾਸ਼ ਲੈਣ ਤੋਂ ਪਰਿਵਾਰ ਨੇ ਕੀਤਾ ਬੰਦ
ਪੁਲਿਸ ਸੂਤਰਾਂ ਅਨੁਸਾਰ, ਜਦੋਂ ਪੁਲਿਸ ਨੇ ਲੜਕੇ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ, ਉਹ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਗਿਆ ਤੇ ਪਰਿਵਾਰ ਦੀ ਨੱਕ ਵੱਡ ਦਿੱਤੀ। ਉਨ੍ਹਾਂ ਦਾ ਹੁਣ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਉਸਦੀ ਲਾਸ਼ ਨੂੰ ਵਾਪਸ ਲੈਣ ਤੋਂ ਵੀ ਇਨਕਾਰ ਕਰ ਦਿੱਤਾ।