ਘਰ ਵਿੱਚ ਚੱਲ ਰਿਹਾ ਸੀ ਜਿਨਸੀ ਸੰਬੰਧਾਂ ਦਾ ਕਾਰੋਬਾਰ, ਅਚਨਚੇਤ ਪੁਲਿਸ ਨੇ ਮਾਰਿਆ ਛਾਪਾ
ਪੰਜਾਬੀ ਡੈਸਕ:- ਕੈਨਾਲ ਕਲੋਨੀ ਪੁਲਿਸ ਨੇ 8 ਲੋਕਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਘਰ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਕਿ, ਸੰਗੁਆਣਾ ਬਸਤੀ ਵਿੱਚ ਇੱਕ ਬਬਲੀ ਨਾਂ ਦੀ ਔਰਤ ਦੇ ਘਰ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ। ਜਾਣਕਾਰੀ ਦੇ ਅਧਾਰ ‘ਤੇ ਪੁਲਿਸ ਨੇ ਇੰਸਪੈਕਟਰ ਰਜਿੰਦਰ ਸਿੰਘ ਦੀ ਅਗਵਾਈ ਹੇਠ ਦੋਸ਼ੀ ਔਰਤ ਦੇ ਘਰ ਅਚਾਣਕ ਛਾਪਾ ਮਾਰਿਆ।

ਇਸ ਦੌਰਾਨ ਪੁਲਿਸ ਨੇ ਮਕਾਨ ਦੇ ਮਾਲਕ ਬਬਲੀ ਪਤਨੀ ਜੋਗਿੰਦਰ ਸਿੰਘ, ਜੋਗਿੰਦਰ ਸਿੰਘ, ਵਿਕਾਸ ਕੁਮਾਰ, ਸੋਨੂੰ, ਸਾਹਿਲ, ਮਨੀਸ਼ਾ, ਰਾਜਵਿੰਦਰ ਕੌਰ, ਦਰਸ਼ਨ ਨਿਵਾਸੀ ਗੁਰੂ ਨਾਨਕਪੁਰਾ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ। ਪੁਲਿਸ ਨੇ ਉਕਤ ਸਾਰੇ ਦੋਸ਼ੀਆਂ ਖਿਲਾਫ ਅਨੈਤਿਕ ਟ੍ਰੈਫਿਕ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।