ਦੇਸ਼ ਦੇ ਅਸਲੀ ਹੀਰੋਜ਼ ਨੇ -25 ਡਿਗਰੀ ‘ਤੇ ਫੇਹਰਾਇਆ ਤਿਰੰਗਾ
ਪੰਜਾਬੀ ਡੈਸਕ :- ਗਣਤੰਤਰ ਦਿਵਸ ਦੇ ਵਿਸ਼ੇਸ਼ ਮੌਕੇ ‘ਤੇ ਦੇਸ਼ ਭਗਤੀ ਦਾ ਵੱਖੋ- ਵੱਖਰਾ ਰੰਗ ਦੇਖਣ ਨੂੰ ਮਿਲ ਰਿਹਾ ਹੈ। ਗਣਤੰਤਰ ਦਿਹਾੜੇ ਦੇ 72 ਵੇਂ ਵਰ੍ਹੇਗੰਢ ਮੌਕੇ ‘ਤੇ ਰਾਜਪਥ ‘ਤੇ ਇਕ ਸ਼ਾਨਦਾਰ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਦੀ ਸੇਵਾ ‘ਚ ਲੱਗੇ ਸੈਨਿਕਾਂ ਦਾ ਉਤਸ਼ਾਹ ਵੀ ਘੱਟ ਦਿਖਾਈ ਨਹੀਂ ਦਿੱਤਾ। ਲੱਦਾਖ ‘ਚ ਉੱਚੇ ਪਹਾੜੀ ਚੋਟੀਆਂ ‘ਤੇ ਤਾਇਨਾਤ ਇੰਡੋ ਤਿੱਬਤੀ ਬਾਰਡਰ ਪੁਲਿਸ ਦੇ ਜਵਾਨਾਂ ਨੇ ਇਸ ਢੰਗ ਨਾਲ ਮਨਾਇਆ ਗਣਤੰਤਰ ਦਿਵਸ, ਜੋ ਹਮੇਸ਼ਾ ਚੇਤੇ ਰਹੇਗਾ।
ਗਣਤੰਤਰ ਦਿਵਸ ਦੇ ਜਸ਼ਨਾਂ ਦੇ ਵਿਚਕਾਰ, ITBP ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜੋ ਦੇਸ਼ ਨੂੰ ਮਾਣ ਨਾਲ ਭਰ ਦੇਵੇਗਾ। ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੇ ਲੱਦਾਖ ਵਿੱਚ ਰਾਸ਼ਟਰੀ ਝੰਡੇ ਦੇ ਨਾਲ ਮਾਰਚ ਕੀਤਾ। ਲੱਦਾਖ ਅਤੇ ਕਾਰਗਿਲ ਦੀ ਠੰਡ ਵੀ ਬਹਾਦਰ ਸੈਨਿਕਾਂ ਦੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕਦੀ। ਦੱਸ ਦੇਈਏ ਕਿ, ਮੌਜੂਦਾ ਸਮੇਂ ਲੱਦਾਖ ‘ਚ ਤਾਪਮਾਨ -20 ਡਿਗਰੀ ਸੈਲਸੀਅਸ ਹੈ। ਇਸ ਸਰਦੀ ਵਿੱਚ ਵੀ, ਦੇਸ਼ ਦੇ ਬਹਾਦਰਾਂ ਨੇ ਭਾਰੀ ਬਰਫਬਾਰੀ ਵਿਚਾਲੇ ਭਾਰਤ ਮਾਤਾ ਅਤੇ ਵੰਦੇ ਮਾਤਰਮ ਦੇ ਜੈਕਾਰਿਆਂ ਨਾਲ ਤਿਰੰਗੇ ਨੂੰ ਸ਼ਾਨ ਨਾਲ ਫੇਹਰਾਇਆ। ਗਣਤੰਤਰ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਝੰਡਾ ਲਹਿਰਾਇਆ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਜਪਥ ਵਿਖੇ ਸਲਾਮੀ ਪਰੇਡ ਲਈ।