ਮੁਫ਼ਤ ਬਿਜਲੀ ਦੇਣ ਦੇ ਬਿਆਨ ਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਨਹੀਂ ਬਣਾਇਆ ਜਾ ਸਕਦਾ : ਸੁਖਜਿੰਦਰ ਸਿੰਘ ਰੰਧਾਵਾ

2022 ਚੋਣਾਂ ਨਜ਼ਦੀਕ ਹਨ ਇਸੇ ਕਰਕੇ ਹਰ ਪਾਰਟੀ ਪੰਜਾਬ ਨੂੰ ਬਿਜਲੀ ਦੇ ਮੁੱਦੇ ਚ ਉਲਝਾ ਕੇ ਵੋਟਾਂ ਆਪਣੇ ਖਾਤੇ ਚ ਪਾਉਣਾਂ ਚਾਹੁੰਦੀ ਹੈ। ਇਸੇ ਦੇ ਚਲਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਬ ਪਾਰਟੀਆਂ ਨੂੰ ਨਿਸ਼ਾਨੇ ਤੇ ਲਿਆ ਹੈ । ਰੰਧਾਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ | ਉੱਥੇ ਉਨ੍ਹਾਂ ਵਲੋਂ ਆਪਣੇ ਅੰਦਾਜ਼ ਨਾਲ ਪੰਜਾਬ ਸਰਕਾਰ ਅਤੇ ਹੋਰ ਪਾਰਟੀਆਂ ‘ਤੇ ਨਿਸ਼ਾਨੇ ਸਾਧੇ ਗਏ | ਗੱਲ ਕੀਤੀ ਜਾਵੇ ਬਿਜਲੀ ਦੇ ਮੁੱਦੇ ਦੀ ਤਾਂ ਬਿਜਲੀ ਦੇ ਮੁੱਦੇ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਬਿਜਲੀ ਦੇ ਮੁੱਦੇ ‘ਤੇ ਬੇਵਕੂਫ਼ ਨਹੀਂ ਬਣਾ ਸਕਦੇ | ਉਨ੍ਹਾਂ ਦਾ ਕਹਿਣਾ ਸੀ ਕਿ ਚਾਹੇ ਉਹ ਸਾਡੀ ਸਰਕਾਰ ਹੋਵੇ ਜਾਂ ਉਹ ਅਕਾਲੀ ਦਲ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ | ਉਨ੍ਹਾਂ ਦਾ ਕਹਿਣਾ ਸੀ ਕਿ ਕਿ ਲੋਕ ਬਹੁਤ ਸਿਆਣੇ ਹੋ ਚੁੱਕੇ ਹਨ ਅਤੇ ਲੋਕ ਆਪਣੀ ਮੱਤ ਦਾ ਇਸਤੇਮਾਲ ਬੜੇ ਧਿਆਨ ਨਾਲ ਕਰਦੇ ਹਨ |

ਇਸ ਮੌਕੇ ਪੰਜਾਬ ਵਿਚ ਹੋ ਰਹੀ ਗੈਂਗਵਾਰ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ ਅਤੇ ਪੁਲਿਸ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ |

MUST READ