2022 ਦੀ ਰਾਹ ਨਹੀਂ ਇੰਨੀ ਆਸਾਨ, ਵੱਡਾ ਸਵਾਲ ਆਖ਼ਿਰ ਕਿਹੜੀ ਪਾਰਟੀ ਬਣਾਵੇਗੀ ਪੰਜਾਬ ‘ਚ ਸਰਕਾਰ

ਪੰਜਾਬ ਦੇ ਵਿੱਚ 2022 ਵਿਧਾਨ ਸਭਾ ਚੋਣਾਂ ਨੇੜੇ ਹਨ ਪਰ ਫ਼ਿਲਹਾਲ ਕੋਈ ਵੀ ਪਾਰਟੀ ਦਾ ਸਪਸ਼ਟ ਬਹੁਮਤ ਨਜ਼ਰ ਨਹੀਂ ਆ ਰਿਹਾ। ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਪਰ ਦੂਜੇ ਪਾਸੇ ਕਾਂਗਰਸ ਨੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਕੇ ਕਾਫੀ ਹੱਦ ਤੱਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਏ। ਪਿਛਲੇ ਸਾਢੇ ਚਾਰ ਸਾਲ ਦੇ ਵਿੱਚ ਕਾਂਗਰਸ ਨੇ ਜਿੰਨੇ ਵੀ ਕੰਮ ਕੀਤੇ ਨੇ ਉਹਨਾਂ ਸਾਰਿਆਂ ਵੱਲ ਨਿਗ੍ਹਾ ਮਾਰੀਏ ਤਾਂ ਹਜੇ ਕਾਫ਼ੀ ਵਾਅਦੇ ਅਧੂਰੇ ਨੇ, ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਕੇ ਉਹ ਵਾਅਦੇ ਪੂਰੇ ਹੋ ਪਾਉਣਗੇ ? ਇਸਦਾ ਜਵਾਬ ਬਾਕੀ ਹੈ। ਹੁਣ ਗੱਲ ਆਉਂਦੀ ਹੈ ਅਕਾਲੀ ਦਲ ਦਾ ਬਸਪਾ ਦੇ ਨਾਲ ਗਠਜੋੜ ਦੀ ਅਸੀਂ ਸਾਰੇ ਜਾਣਦੇ ਹਾਂ ਕਿ ਬਸਪਾ ਨੂੰ ਸਪਸ਼ਟ ਬਹੁਮਤ ਕਦੇ ਵੀ ਨਹੀਂ ਮਿਲਿਆ। ਅਜਿਹੇ ਵਿਚ ਅਕਾਲੀ ਦਲ ਦਾ ਵੀ ਸਰਕਾਰ ਬਣਾਉਣ ਦੇ ਦਾਅਵੇ ਵੀ ਇੰਨੇ ਪੱਕੇ ਨਹੀਂ ਲਗਦੇ ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਅਗਰ ਉਹਨਾਂ ਦੀ ਗੱਲ ਕਰੀਏ ਤਾਂ ਹਰ ਘਰ ਨੌਕਰੀ ਦਾ ਵਾਇਦਾ ਹਜੇ ਅਧੂਰਾ ਪਿਆ ਹੈ ਜੋ ਕਿ ਪੂਰਾ ਹੁੰਦਾ ਨਜਰ ਨਹੀਂ ਆ ਰਿਹਾ । ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਸਿਆਸੀ ਹਲਚਲ ਕਾਫੀ ਤੇਜ਼ ਹੋਈ ਹੈ। ਕਈ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾਂ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਦੂਜੇ ਪਾਸੇ ਕਈ ਪਿੰਡਾਂ ਵਿੱਚ ਕਿਸੇ ਵੀ ਰਾਜਸੀ ਦਲ ਦੀ ਐਂਟਰੀ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਗੱਲ ਸਾਫ਼ ਹੈ ਕਿ ਅੱਜ ਤੱਕ ਕੋਈ ਵੀ ਸਪਸ਼ਟ ਤਸਵੀਰ ਸਾਹਮਣੇ ਨਹੀਂ ਆਈ ਹੈ ਕਿ ਕੌਣ ਪੰਜਾਬ ਚ 2022 ਚ ਸਰਕਾਰ ਬਣਾ ਸਕਦਾ ਹੈ।


ਬੇਅਦਬੀ ਦਾ ਮਾਮਲਾ ਹੋਵੇ ਚਾਹੇ ਬੇਰੁਜ਼ਗਾਰੀ ਦਾ ਚਾਹੇ ਨਸ਼ਿਆਂ ਦਾ ਚਾਹੇ ਨਜਾਇਜ਼ ਮਾਇਨਿੰਗ ਕੋਈ ਵੀ ਮਸਲਾ ਅਜੇ ਤਕ ਹੱਲ ਨਹੀਂ ਹੋਇਆ। ਪਰ ਫਿਰ ਵੀ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ ਨਹੀਂ ਪਾ ਰਹੇ। ਇਹ ਵਜਾ ਕਿ ਲੋਕ ਪੰਜਾਬ ਦੇ ਵਿੱਚ ਅਪਣੇ ਪਰਵਾਰਾਂ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਜੁੜੇ ਹੋਏ ਹਨ ਜੋ ਕਿ ਕਿਸੇ ਵੀ ਰਾਜਨੀਤਿਕ ਦਲ ਨੂੰ ਜੱਦੀ ਪੁਸ਼ਤੀ ਸਮਝ ਲੈਂਦੇ ਹਨ। ਤੇ ਲੋੜ ਮੁਤਾਬਕ ਸਿਆਸੀ ਪਰਿਵਰਤਨ ਨੂੰ ਬਦਲਾਵ ਨੂੰ ਮਨਜ਼ੂਰ ਨਹੀਂ ਕਰਦੇ, ਸ਼ਾਇਦ ਇਹੀ ਵਜਾ ਹੈ ਆਜ਼ਾਦੀ ਤੋਂ ਬਾਅਦ ਹਜੇ ਤਕ ਕਾਂਗਰਸ ਅਤੇ ਅਕਾਲੀ ਦਲ ਤੋਂ ਅਲਾਵਾ ਕੋਈ ਵੀ ਹੋਰ ਸਰਕਾਰ ਪੰਜਾਬ ਸੀ ਹੋਂਦ ਵਿਚ ਨਹੀਂ ਆਈ ਹੈ ।

ਪਰ ਹੁਣ ਸਮਾਂ ਬਦਲ ਚੁੱਕਾ ਹੈ ਅੱਜ ਦੇ ਸਮੇਂ ਵਿਚ ਜ਼ਰੂਰਤ ਹੈ, ਪੁਰਾਣੀ ਸੋਚ ਨੂੰ ਛੱਡ ਕੇ ਪੰਜਾਬ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਵੋਟ ਦੀ ਕੀਮਤ ਨੂੰ ਪਛਾਣ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਵੇ ਤਾਂ ਹੀ ਆਉਣ ਵਾਲੇ ਪੰਜਾਬ ਦੇ ਵਿੱਚ ਤਰੱਕੀ ਦੀ ਕਿਸੇ ਸੰਭਾਵਨਾ ਨੂੰ ਦੇਖਿਆ ਜਾ ਸਕਦਾ ਹੈ।

MUST READ