ਪੰਜਾਬ ਮੰਤਰੀ ਮੰਡਲ ਦੀ ਅਗਲੀ ਬੈਠਕ 26 ਅਗਸਤ ਨੂੰ, ਹੋ ਸਕਦਾ ਹੈ ਮਾਨਸੂਨ ਇਜਲਾਸ ਦਾ ਫ਼ੈਸਲਾ
ਪੰਜਾਬ ਮੰਤਰੀ ਮੰਡਲ ਦੀ ਅਗਲੀ ਬੈਠਕ 26 ਅਗਸਤ ਨੂੰ ਹੋਵੇਗੀ। ਕੁੱਝ ਦਿਨਾਂ ਦੇ ਅੰਤਰਾਲ ਵਿਚ ਹੋਣ ਵਾਲੀ ਇਹ ਬੈਠਕ ਮੰਤਰੀ ਮੰਡਲ ਦੀ ਦੂਜੀ ਬੈਠਕ ਹੋਵੇਗੀ। ਇਹ ਬੈਠਕ ਵੀ ਵਰਚੁਅਲ ਤਰੀਕੇ ਨਾਲ ਹੋਵੇਗੀ। ਮੁੱਖ ਮੰਤਰੀ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਇਸ ਬੈਠਕ ਵਿਚ ਦਲਿਤ ਭਾਈਚਾਰੇ ਦੀ ਭਲਾਈ ਨਾਲ ਜੁੜੇ ਕਾਨੂੰਨ ਤੇ ਕੁੱਝ ਯੋਜਨਾਵਾਂ ‘ਤੇ ਮੋਹਰ ਲੱਗ ਸਕਦੀ ਹੈ।
ਕਿਹਾ ਇਹ ਵੀ ਜਾ ਰਿਹਾ ਹੈ ਕਿ ਮਾਨਸੂਨ ਇਜਲਾਸ ਦਾ ਫ਼ੈਸਲਾ ਵੀ ਬੈਠਕ ਵਿਚ ਲਿਆ ਜਾ ਸਕਦਾ ਹੈ।
16 ਅਗਸਤ ਨੂੰ ਹੋਈ ਬੈਠਕ ਵਿਚ ਕੁੱਝ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ ਗਈ ਪਰ ਉਨ੍ਹਾਂ ਨੂੰ ਅਗਲੀ ਬੈਠਕ ਤੱਕ ਟਾਲ ਦਿੱਤਾ ਗਿਆ। ਇਸ ਲਈ ਹੁਣ ਇਹ ਬੈਠਕ ਬੁਲਾਈ ਜਾ ਰਹੀ ਹੈ ਤਾਂ ਕਿ ਉਨ੍ਹਾ ‘ਤੇ ਮੋਹਰ ਲਗਾਈ ਜਾ ਸਕੇ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ 16 ਅਗਸਤ ਦੀ ਮੰਤਰੀ ਮੰਡਲ ਦੀ ਬੈਠਕ ਦੌਰਾਨ ਮਾਨਸੂਨ ਇਜਲਾਸ ਦਾ ਫ਼ੈਸਲਾ ਲਿਆ ਜਾ ਸਕਦਾ ਹੈ ਪਰ ਮੰਤਰੀ ਮੰਡਲ ਨੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ।