ਪੰਜਾਬ ਕਾਂਗਰਸ ‘ਚ ਜਲਦ ਹੋਣ ਜਾ ਰਿਹਾ ਵੱਡਾ ਧਮਾਕਾ, ਕੈਪਟਨ ਦੀ ਕੁਰਸੀ ਬਾਰੇ ਹੋ ਸਕਦਾ ਹੈ ਅਹਿਮ ਫੈਸਲਾਂ
ਪੰਜਾਬ ਕਾਂਗਰਸ ਦਾ ਕਲੇਸ਼ ਮੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਕਾਂਗਰਸ ‘ਚ ਵੱਡਾ ਧਮਾਕਾ ਹੋ ਗਿਆ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਜਾਂਦੀ ਦਿਸ ਰਹੀ ਹੈ ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਅਮਰਿੰਦਰ ਸਿੰਘ ਤੋਂ ਅਸਤੀਫ਼ਾ ਮੰਗ ਲਿਆ ਹੈ ਇਸ ਤੋਂ ਇਲਾਵਾ ਸ਼ਾਮ ਨੂੰ ਹੋਣ ਵਾਲੀ ਵਿਧਾਇਕਾਂ ਦੀ ਮੀਟਿੰਗ ‘ਚ ਨਵਾਂ ਮੁੱਖ ਮੰਤਰੀ ਚੁਣਨ ਦਾ ਆਦੇਸ਼ ਦਿੱਤਾ ਹੈ ਹਾਲਾਂਕਿ ਕੈਪਟਨ ਧਿਰ ਇਸ ਦਾ ਖੰਡਨ ਕਰ ਰਿਹਾ ਹੈ ਪਰ ਸਿੱਧੂ ਧਿਰ ‘ਚ ਕਾਫ਼ੀ ਸਰਗਰਮ ਹੋ ਗਿਆ ਹੈ ।
ਸੂਤਰਾਂ ਅਨੁਸਾਰ ਇਸ ਮੀਟਿੰਗ ‘ਚ ਅਮਰਿੰਦਰ ਸਿੰਘ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਹੋ ਸਕਦਾ ਹੈ ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਪੀਪੀਸੀਸੀ ਨੂੰ ਬੈਠਕ ਸੁਵਿਧਾਜਨਕ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਰਾਵਤ ਨੇ ਕਿਹਾ ਕਿ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਅਪੀਲ ਹੈ ਕਿ ਇਸ ਮੀਟਿੰਗ ‘ਚ ਸ਼ਾਮਲ ਹੋਣ ਇਸ ਤੋਂ ਕੁਝ ਸਮੇਂ ਬਾਅਦ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਸਿੱਧੂ ਨੇ ਵੀ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਟਵੀਟ ਕੀਤਾ ਉਨ੍ਹਾਂ ਕਿਹਾ ਕਿ ਏਆਈਸੀਸੀ ਦੇ ਨਿਰਦੇਸ਼ ਅਨੁਸਾਰ ਪੀਪੀਸੀਸੀ ਦਫ਼ਤਰ ‘ਚ ਕਾਂਗਰਸ ਦੇ ਸਾਰੇ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ, ਮੀਟਿੰਗ ‘ਚ ਹਰੀਸ਼ ਰਾਵਤ ਤੋਂ ਇਲਾਵਾ ਦਿੱਲੀ ਦੇ ਦੋ ਨਿਗਰਾਨ ਹਰੀਸ਼ ਚੌਧਰੀ ਤੇ ਅਜੈ ਮਾਕਨ ਵੀ ਬੈਠਕ ‘ਚ ਸ਼ਾਮਲ ਹੋ ਸਕਦੇ ਹਨ।