ਕਿਸਾਨਾਂ ਦਾ ਸੰਘਰਸ਼ ਦੇਖ ਪਿਘਲਿਆ ਇੰਗਲੈਂਡ ਦੇ ਸੰਸਦਾਂ ਦਾ ਦਿਲ
ਪੰਜਾਬੀ ਡੈਸਕ :- ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜੌਨਸਨ ਨੂੰ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ 100 ਤੋਂ ਵੱਧ ਸੰਸਦ ਮੈਂਬਰਾਂ ਅਤੇ ਲਾਰਡਜ਼ ਦੇ ਦਸਤਖਤ ਕਰਕੇ ਇੱਕ ਪੱਤਰ ਭੇਜਿਆ ਹੈ। ਪੱਤਰ ਵਿੱਚ, ਉਨ੍ਹਾਂ ਸਾਰਿਆਂ ਬੋਰਿਸ ਜੌਹਨਸਨ ਤੋਂ ਮੰਗ ਕੀਤੀ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕਿਸਾਨੀ ਅੰਦੋਲਨ ਦਾ ਮੁੱਦਾ ਚੁੱਕਣ।

ਪੱਤਰ ਵਿੱਚ ਇਹ ਸੁਨਿਸ਼ਚਿਤ ਕਰਨ ਦੀ ਮੰਗ ਕੀਤੀ ਗਈ ਹੈ ਕਿ, ਬ੍ਰਿਟੇਨ ਦੇ ਪ੍ਰਧਾਨਮੰਤਰੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਮਹੱਤਤਾ ਨੂੰ ਸਪਸ਼ਟ ਕਰਦਿਆਂ ਭਾਰਤੀ ਕਿਸਾਨਾਂ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨ। ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਢੇਸੀ ਨੇ ਇਕ ਬਿਆਨ ‘ਚ ਕਿਹਾ ਕਿ ‘ਮੈਂ 100 ਤੋਂ ਵੱਧ ਸੰਸਦ ਮੈਂਬਰਾਂ ਅਤੇ ਲਾਰਡਜ਼ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਰਾਸ-ਪਾਰਟੀ ਪੱਤਰ ‘ਤੇ ਦਸਤਖਤ ਕਰਕੇ ਭਾਰਤੀ ਕਿਸਾਨਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ, ਜਦੋਂ ਬੋਰਿਸ ਜਾਨਸਨ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਦੇ ਹਨ, ਤਾਂ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਚੁੱਕੋ ਤਾਂ ਜੋ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮੌਜੂਦਾ ਰੁਕਾਵਟ ਦਾ ਛੇਤੀ ਹੀ ਹੱਲ ਕਢਿਆ ਜਾ ਸਕੇ। ‘
ਜਾਣੋ ਕੀ ਲਿਖਿਆ ਪੱਤਰ ‘ਚ
ਪੰਜ ਜਨਵਰੀ ਨੂੰ ਦਿੱਤੇ ਢੇਸੀ ਦੇ ਪੱਤਰ ਦਾ ਸਿਰਲੇਖ ” ਭਾਰਤੀ ਕਿਸਾਨਾਂ ਦਾ ਸ਼ਾਂਤੀਪੂਰਨ ਤੌਰ ‘ਤੇ ਕੀਤਾ ਜਾਉਂਣ ਵਾਲਾ ਵਿਰੋਧ ਅਤੇ ਵਿਸ਼ਵਵਿਆਪੀ ਵਿਰੋਧ ਪ੍ਰਦਰਸ਼ਨ ਤੋਂ ਸੰਬੰਧਿਤ ਹੈ।” ਢੇਸੀ ਨੇ ਪੱਤਰ ‘ਚ ਲਿਖਿਆ ਕਿ, ਇਸ ਮੁੱਦੇ ਨੇ ਭਾਰਤੀ ਪ੍ਰਵਾਸੀ ਭਾਈਚਾਰੇ ਨੂੰ ਬਹੁਤ ਪਰੇਸ਼ਾਨ ਕੀਤਾ ਹੈ।
ਇਸ ਵਿਸ਼ਵਵਿਆਪੀ ਵਿਰੋਧ ਨਾਲ ਹਜਾਰਾਂ ਲੋਕ ਜੁੜ ਰਹੇ ਹਨ। ਕਿਸਾਨਾਂ ਦੇ ਇਸ ਅੰਦੋਲਨ ਦਾ ਸਮਰਥਨ ਪੂਰਾ ਬ੍ਰਿਟੇਨ ਕਰ ਰਿਹਾ ਹੈ। ਦੱਸਣਯੋਗ ਹੈ ਕਿ, ਇਸ ਤੋਂ ਪਹਿਲਾਂ, ਢੇਸੀ ਦੀ ਅਗਵਾਈ ਹੇਠ, ਯੂਕੇ ਦੇ 36 ਸੰਸਦ ਮੈਂਬਰ, ਜੋ ਕਿ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਜ਼ੁਬਾਨੀ ਸਮਰਥਕ ਸਨ, ਨੇ ਰਾਸ਼ਟਰਮੰਡਲ ਸਕੱਤਰ ਡੋਮਿਨਿਕ ਰੈਬ ਨੂੰ ਇੱਕ ਪੱਤਰ ਲਿਖ ਕੇ ਭਾਰਤ ਸਰਕਾਰ ਨੂੰ ਕਿਸਾਨੀ ਅੰਦੋਲਨ ਬਾਰੇ ਗੱਲ ਕਰਨ ਲਈ ਕਿਹਾ ਸੀ।