2022 ਚ ਆਪ ਦੀ ਬਣ ਸਕਦੀ ਹੈ ਸਰਕਾਰ, ਬਸ ਆਹ ਗਲਤੀ ਨਾ ਕਰਨ ਤਾਂ
2022 ਪੰਜਾਬ ਚੋਣਾਂ ਲਈ ਆਮ ਆਦਮੀ ਪਾਰਟੀ ਨੂੰ ਸਬ ਤੋਂ ਮਜੂਬਤ ਪਾਰਟੀ ਮੰਨਿਆ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਸ਼ਿਰੋਮਣੀ ਅਕਾਲੀ ਦਲ ਬੇਅਦਬੀ ਮਾਮਲੇ ਚ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ ਹੈ। ਉਥੇ ਹੀ ਦੂਜੇ ਪਾਸੇ ਕਾਂਗਰਸ ਵੀ ਲੋਕਾਂ ਦੀ ਪਹਿਲੀ ਪਸੰਦ ਨਹੀਂ ਹੈ। ਅਜਿਹੇ ਚ ਬਸਪਾ ਦਾ ਅਕਾਲੀ ਦਲ ਨਾਲ ਗਠਜੋੜ ਕਿੰਨੀਆਂ ਵੋਟਾਂ ਦਾ ਫ਼ਰਕ ਪਾ ਸਕਦਾ ਹੈ ਇਹ ਅਸੀਂ ਜਾਣਦੇ ਹਾਂ। ਬਾਕੀ ਕਿਸੇ ਹੋਰ ਪਾਰਟੀ ਦਾ ਉਹ ਬੇਸ ਹਜੇ ਬਣ ਨਹੀਂ ਪਾਇਆ ਹੈ।
ਅਜਿਹੇ ਚ ਸੋਸ਼ਲ ਮੀਡੀਆ ਦੀ ਮੰਨੀਏ ਤਾਂ ਆਮ ਆਦਮੀ ਪਾਰਟੀ ਤਾਂ ਪੂਰਨ ਬਹੁਮਤ ਨਾਲ ਜਿੱਤ ਰਹੀ ਹੈ। ਪਰ ਇਹ ਹਵਾ ਇਸੇ ਤਰ੍ਹਾਂ ਨਾਲ 2017 ਚ ਵੀ ਸੀ। ਪਰ ਕਾਂਗਰਸ ਅਤੇ ਅਕਾਲੀ ਦਲ ਦੀ ਮਿਲੀਭੁਗਤ ਨਾਲ (ਜੋ ਕਿ ਖੁਲਾਸਾ ਆਪ ਨਰੇਸ਼ ਗੁਜਰਾਲ ਨੇ ਕੀਤਾ ਸੀ ) ਕਾਂਗਰਸ ਦੇ ਹੱਕ ਚ ਵੋਟਾਂ ਪੈ ਗਈਆਂ ਸਨ।
ਅਜਿਹੇ ਚ ਇੱਕ ਵਾਰ ਫਿਰ ਰਾਜਸੀ ਸਮੀਕਰਣ ਅਜਿਹੇ ਬਣਦੇ ਨਜ਼ਰ ਆ ਰਹੇ ਹਨ ਕਿ ਆਪ ਪੰਜਾਬ ਚ ਜਿੱਤ ਸਕਦੀ ਹੈ। ਪਰ ਇਸਦੇ ਲਈ ਉਹਨਾਂ ਨੂੰ ਪੁਰਾਣੀਆਂ ਗਲਤੀਆਂ ਤੋਂ ਸਬਕ ਲੈਣਾ ਜਰੂਰੀ ਹੈ।
ਆਪ ਚ ਅਕਾਲੀ ਦਲ ਯਾ ਕਾਂਗਰਸ ਦੇ ਵਿਚੋਂ ਕੱਢੇ ਹੋਏ ਆਗੂਆਂ ਨੂੰ ਸ਼ਾਮਲ ਕਰਨ ਨਾਲ ਆਪ ਦੀ ਸਾਖ ਗਿਰ ਰਹੀ ਹੈ। ਲੋਕ ਅਜਿਹਾ ਨਹੀਂ ਦੇਖਣਾ ਚਾਹੁੰਦੇ । ਆਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਪੁਰਾਣੇ ਵਰਕਰਾਂ ਅਤੇ ਆਗੂਆਂ ਨੂੰ ਅੱਗੇ ਲੈ ਕੇ ਆਵੇ। ਸਥਾਨਕ ਲੋਕਾਂ ਨੂੰ ਪਹਿਲ ਦਿੱਤੀ ਜਾਵੇ ਤਾਂ ਹੀ ਇਹਨਾਂ ਵੋਟਾਂ ਚ ਲੋਕਾਂ ਦਾ ਭਰੋਸਾ ਜਿੱਤ ਸੱਕਦੇ ਹਨ।
ਇਸ ਵਾਰ ਪੰਜਾਬ ਦੀ ਜਨਤਾ ਤੀਸਰੇ ਬਦਲ ਵੱਲ ਦੇਖ ਰਹੀ ਹੈ। ਇਹ ਬਦਲ ਆਪ ਦੇ ਰੂਪ ਚ ਹੋ ਸਕਦਾ ਹੈ । ਬਾਕੀ ਸਭ ਪਾਰਟੀਆਂ ਆਪ ਨੂੰ ਹਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ । ਅਜੀਹੇ ਚ ਆਪ ਨੂੰ ਵੀ ਹਰ ਰਾਜਸੀ ਦਾਅ ਸੋਚ ਸਮਝ ਕੇ ਖੇਡਣਾ ਚਾਹੀਦਾ ਹੈ।