ਵਿਆਹ ਤੋਂ 9 ਦਿਨਾਂ ਪਿੱਛੇ ਘਰ ਤੋਂ ਗਾਇਬ ਲੜਕੀ ਅਜਿਹੀ ਸਥਿਤੀ ‘ਚ ਮਿਲੀ ਕਿ, ਵੇਖਕੇ ਉਡਗੇ ਹੋਸ਼
ਪੰਜਾਬੀ ਡੈਸਕ:– ਮੰਡੀ ਕਿੱਲਿਆਂਵਾਲੀ ‘ਚ ਇਕ ਪ੍ਰੇਮੀ ਜੋੜੇ ਨੇ ਆਪਣੇ ਪਿਆਰ ਨੂੰ ਪ੍ਰਫੁੱਲਤ ਨਾ ਹੁੰਦੇ ਦੇਖ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਵਿਚਲੀ ਲੜਕੀ ਸ਼ਾਦੀਸ਼ੁਦਾ ਹੈ ਅਤੇ ਉਸਦਾ ਵਿਆਹ 9 ਦਿਨ ਪਹਿਲਾਂ ਹੋਇਆ ਸੀ। ਕਿੱਲਿਆਂਵਾਲੀ ਮੰਡੀ ਦੇ ਪੰਚਾਇਤ ਮੈਂਬਰ ਰਾਜ ਕੁਮਾਰ ਨੇ ਦੱਸਿਆ ਕਿ, 22ਸਾਲਾਂ ਸੰਜੇ, ਪੁੱਤਰ ਕੁਮੇਦ ਬਾਬੂ ਅਤੇ 19 ਸਾਲਾਂ ਅਨੂ ਪੁੱਤਰੀ ਰਾਜਿੰਦਰ ਕੁਮਾਰ ਵਾਸੀ ਦਾ ਪ੍ਰੇਮ ਸੰਬੰਧ ਸੀ। ਦੋਵਾਂ ਦੇ ਪਰਿਵਾਰ ਇਸ ਤੋਂ ਅਣਜਾਣ ਸਨ।

ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ 15 ਜੂਨ ਨੂੰ ਹਨੂੰਮਾਨਗੜ੍ਹ ਵਿੱਚ ਕੀਤਾ ਸੀ। ਅਨੂ 20 ਜੂਨ ਨੂੰ ਆਪਣੇ ਪਤੀ ਨੂੰ ਮੰਡੀ ਕਿੱਲਿਆਂਵਾਲੀ ਵਿਖੇ ਆਪਣੇ ਨਾਨਕੇ ਘਰ ਮਿਲਣ ਲਈ ਆਈ ਸੀ ਅਤੇ ਕੱਲ੍ਹ ਆਪਣੇ ਸਹੁਰੇ ਘਰ ਵਾਪਸ ਜਾਣ ਵਾਲੀ ਸੀ ਪਰ ਉਹ ਅਚਾਨਕ ਘਰੋਂ ਗਾਇਬ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਚੌਕੀ ਕਿੱਲਿਆਂਵਾਲੀ ‘ਚ ਉਸਦੀ ਗੁੰਮਸ਼ੁਦਾ ਹੋਣ ਦੀ ਰਿਪੋਰਟ ਦਰਜ ਕਰਾਈ।
ਉੱਥੇ ਹੀ 25 ਜੂਨ, ਦਿਨ ਸ਼ੁਕਰਵਾਰ ਨੂੰ ਅਨੂ ਉਸ ਦੇ ਪ੍ਰੇਮੀ ਸੰਜੇ ਦੀਆਂ ਲਾਸ਼ਾਂ ਮੰਡੀ ਕਿੱਲਿਆਂਵਾਲੀ ਦੇ ਵਾਟਰ ਵਰਕਸ ਦੀ ਡਿਗੀ ਤੋਂ ਮਿਲੀਆਂ। ਮਲੋਟ ਦੇ ਸਰਕਾਰੀ ਹਸਪਤਾਲ ‘ਚ ਪੋਸਟਮਾਰਟਮ ਤੋਂ ਬਾਅਦ ਇਨ੍ਹਾਂ ਦੀ ਲਾਸ਼ ASI ਰਾਜਵੀਰ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ। ਦੋਵਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ, ਉਹ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ, ਇਸ ਲਈ ਪੁਲਿਸ ਨੇ ਇਸ ਮਾਮਲੇ ‘ਚ 174 ਦੀ ਕਾਰਵਾਈ ਕੀਤੀ ਹੈ।