2022 ‘ਚ ਪੰਜਾਬ ਵਿੱਚ ਬਦਲ ਸਕਦੀ ਹੈ ‘ਆਪ’ ਦੀ ਕਿਸਮਤ, ਜਾਣੋ ਕਿਵੇਂ
ਪੰਜਾਬੀ ਡੈਸਕ :- ਪੰਜਾਬ ‘ਚ 2022 ਦੀ ਵਿਧਾਨਸਭਾ ਚੋਣਾਂ ਦੀ ਤਿਆਰੀ ‘ਚ ਵੱਖ-ਵੱਖ ਪਾਰਟੀ ਆਪਣਾ ਚੋਣ ਮੈਨੀਫੈਸਟੋ ਤਿਆਰ ਕਰਨ ‘ਚ ਰੁਝੀ ਹੋਈਆਂ ਹਨ। ਉੱਥੇ ਹੀ ਪੰਜਾਬ ‘ਚ ਆਪ ਦੀ ਕਿਸਮਤ ਤੇਜ ਨਾਜਰ ਆ ਰਹੀ ਹੈ ਇਸ ਬਾਰ। ਦਸ ਦਈਏ ਬੀਤੇ ਦਿਨੀ ਕਾਂਗਰਸ ਪਾਰਟੀ ਦੇ ਜਿਲਾ ਗੁਰਦਸਪੁਰ ਤੋਂ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਗੁਰਦੀਪ ਸਿੰਘ ਰੰਧਾਵਾ, ਅੰਮ੍ਰਿਤਸਰ ਤੋਂ ਮਨਿੰਦਰ ਸਿੰਘ ਬਾਜਵਾ ਅਤੇ ਮੁਹਾਲੀ ਤੋਂ ਪਰਉਪਕਾਰੀ ਦਲੇਰ ਸਿੰਘ ਮੁਲਤਾਨੀ ਨੇ ਆਪਣੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਜੋ ਕਿ ਆਮ ਆਦਮੀ ਪਾਰਟੀ ਲਈ ਬਹੁਤ ਚੰਗੀ ਗੱਲ ਹੈ।

ਇਸ ਤੋਂ ਇਹ ਤਾਂ ਸਾਫ ਸਪਸ਼ਟ ਹੋ ਰਿਹਾ ਹੈ ਕਿ, ਆਮ ਆਦਮੀ ਪਾਰਟੀ ਦੀ ਪੰਜਾਬ ‘ਚ ਕੀਤੀ ਜਾਣ ਵਾਲੀ ਮਿਹਨਤ ਰੰਗ ਲਾ ਰਹੀ ਹੈ। ਉੱਥੇ ਹੀ ਦਸ ਦਈਏ ਕਿ, ਮਹਿੰਦਰ ਸਿੰਘ ਖੁਸ਼ਹਾਲਪੁਰ, ਰਾਜੂ ਮਸੀਹ ਸ਼ਾਹਪੁਰ ਡਾਇਰੈਕਟਰ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ, ਪਰਮਿੰਦਰ ਸਿੰਘ ਰੰਧਾਵਾ, ਰਮੇਸ਼ ਸਿੰਘ ਪੱਡਾ, ਮਨਪ੍ਰੀਤ ਸਿੰਘ, ਹਰੀ ਸਿੰਘ ਅਤੇ ਅਮਨਦੀਪ ਸਿੰਘ ਨੇ ਗੁਰਦਾਸਪੁਰ ਜ਼ਿਲ੍ਹੇ ਤੋਂ ਵੀ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਹ ਆਗੂ ਪਾਰਟੀ ਦੇ ਸੂਬਾ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਦੀ ਹਾਜ਼ਰੀ ਵਿੱਚ ‘ਆਪ’ ਵਿੱਚ ਸ਼ਾਮਲ ਹੋਏ।