ਪਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਦਾ ਆਇਆ ਸਪੱਸ਼ਟੀਕਰਨ

ਕਿਹਾ : ਆਖਰੀ ਸਾਹਾਂ ਤੱਕ ਸ਼ੋ੍ਮਣੀ ਅਕਾਲੀ ਦਲ ਨੂੰ ਹਾਂ ਸਮਰਪਿਤ 

ਚੰਡੀਗੜ੍ਹ/ਬਿਊਰੋ ਨਿਊਜ਼ : ਕਰੀਬ ਚਾਰ ਦਹਾਕਿਆਂ ਤੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਭ ਤੋਂ ਕਰੀਬੀ ਵਿਸ਼ਵਾਸ ਪਾਤਰ ਵਜੋਂ ਮੰਨੇ ਜਾਂਦੇ ਉਨ੍ਹਾਂ ਦੇ ਸਲਾਹਕਾਰ ਹਰਚਰਨ ਸਿੰਘ ਬੈਂਸ ਵੱਲੋਂ ਪਿਛਲੇ ਦਿਨੀਂ ਫੇਸਬੁੱਕ ਉੱਤੇ ਪਾਈ ਪੋਸਟ ਨੇ ਸਿਆਸੀ ਮਾਹੌਲ ਭਖਾ ਦਿੱਤਾ ਸੀ। ਇਸ ਤੋਂ ਬਾਅਦ ਬੈਂਸ ਨੇ ਸਪੱਸ਼ਟ ਕਿਹਾ ਕਿ ਆਖਰੀ ਸਾਹਾਂ ਤੱਕ ਉਹ ਸ਼੍ਰੋਮਣੀ ਅਕਾਲੀ ਦਲ ਤੇ ਪਰਕਾਸ਼ ਸਿੰਘ ਬਾਦਲ ਨੂੰ ਸਮਰਪਿਤ ਹਨ।

ਬੈਂਸ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਜਿਹੜੀ ਗੱਲ ਸ਼ੇਅਰ ਕੀਤੀ ਉਹ ਹਊੁਮੈ ਦੀ ਗੁਲਾਮੀ ਤੋਂ ਮੁਕਤੀ ਨਾਲ ਸਬੰਧਤ ਸੀ। ਬੈਂਸ ਨੇ ਕਿਹਾ ਕਿ ਬਾਦਲ ਨਾਲ ਉਨ੍ਹਾਂ ਦਾ ਜ਼ਿੰਦਗੀ ਭਰ ਦਾ ਰੂਹਾਨੀ ਰਿਸ਼ਤਾ ਹੈ ਤੇ ਇਸਦਾ ਵੱਡਾ ਕਾਰਨ ਪਰਕਾਸ਼ ਸਿੰਘ ਬਾਦਲ ਦੇ ਹਿਰਦੇ ਦੀ ਵਿਸ਼ਾਲਤਾ, ਹਲੀਮੀ ਤੇ ਉਨ੍ਹਾਂ ਦੀ ਸ਼ਖਸੀਅਤ ਦੀ ਖੁਸ਼ਬੂ ਹੈ। ਉਨ੍ਹਾਂ ਕਿਹਾ ਕਿ ਉਹ ਵਿਚਾਰਧਾਰਕ ਤੇ ਜਜ਼ਬਾਤੀ ਗਹਿਰਾਈ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਹੋ ਰਹੀਆਂ ਸਿਆਸੀ ਟਿੱਪਣੀਆਂ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ।

ਦੱਸਣਯੋਗ ਹੈ ਕਿ ਹਰਚਰਨ ਬੈਂਸ ਨੇ ਲਿਖਿਆ ਸੀ ਕਿ ਸਾਰੀ ਉਮਰ ਇਕ ਵਿਅਕਤੀ ਦਾ ਹੱਥਠੋਕਾ ਬਣ ਕੇ ਉਸ ਦੇ ਹਰ ਸਹੀ ਗ਼ਲਤ ਕੰਮ ਨੂੰ ਜਾਇਜ਼ ਠਹਿਰਾਉਣਾ ਬਿਨਾਂ ਤਨਖ਼ਾਹ ਨੌਕਰੀ-ਗੁਲਾਮੀ ਰਹੀ, ਅੱਜ ਤੱਕ ਮੇਰੀ ਜ਼ਿੰਦਗੀ ਦੀ ਆਤਮ ਕਹਾਣੀ ਇੰਨੀ ਹੀ ਹੈ। ਉਨ੍ਹਾਂ ਦੀ ਇਸ ਗੱਲ ਦਾ ਕੀ ਮਤਲਬ ਸੀ, ਲੋਕ ਇਸ ਬਾਰੇ ਜਾਣਨਾ ਚਾਹੁੰਦੇ ਸਨ। 

MUST READ