ਪੰਜਾਬ ‘ਚ 4 ਦਸੰਬਰ ਨੂੰ ਹੋਣ ਵਾਲੀ ਕਲਰਕ ਕਮ ਡਾਟਾ ਐਂਟਰੀ ਅਪਰੇਟਰਾਂ ਦੀ ਪ੍ਰੀਖਿਆ ਹੋਈ ਮੁਲਤਵੀ

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਕਲਰਕ ਕਮ ਡਾਟਾ ਐਂਟਰੀ ਆਪ੍ਰੇਟਰਾਂ ਦੀਆਂ ਅਸਾਮੀਆਂ ਦੀ 4 ਦਸੰਬਰ ਨੂੰ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਇਸ ਸਬੰਧੀ ਸਹਾਇਕ ਡਾਇਰੈਕਟਰ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਦਸਤਖ਼ਤ ਹੇਠ ਜਾਰੀ ਸੂਚਨਾ ‘ਚ ਦੱਸਿਆ ਕਿ ਉਕਤ ਵੱਖ-ਵੱਖ ਉਮੀਦਵਾਰਾਂ ਵਲੋਂ ਪ੍ਰਾਪਤ ਪ੍ਰਤੀ ਬੇਨਤੀਆਂ ਦੇ ਸਨਮੁੱਖ ਇਹ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ।ਪ੍ਰੀਖਿਆ ਦੀ ਨਵੀਂ ਮਿਤੀ ਬਾਅਦ ਵਿਚ ਬੋਰਡ ਦੀ ਵੈੱਬਸਾਈਟ ‘ਤੇ ਜਾਰੀ ਕੀਤੀ ਜਾਵੇਗੀ।

MUST READ