25 ਖੇਡਾਂ ਦੇ ਜਿਲ੍ਹਾ ਪੱਧਰੀ ਮੁਕਾਬਲੇ 26 ਸਤੰਬਰ ਤੋਂ ਹੋਣਗੇ ਸ਼ੁਰੂ
26 ਸਤੰਬਰ ਤੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਹਨ ਜਿਸ ਲਈ ਸਭ ਪ੍ਰਬੰਧ ਮੁਕੰਮਲ ਹਨ। ਪਿਛਲੇ ਸਾਲ ਖੇਡਾਂ ਵਿੱਚ ਬਲਾਕ ਤੋਂ ਸਟੇਟ ਪੱਧਰ ਤੱਕ ਕੁੱਲ 3 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ ਇਸ ਵਾਰ ਇਹ ਗਿਣਤੀ ਹੋਰ ਵੀ ਵਧੇਗੀ।ਖਿਡਾਰੀਆਂ ਦੀ ਮੰਗ ਸਵੀਕਾਰ ਕਰਦਿਆਂ ਵਿਭਾਗ ਨੇ ਆਨਲਾਈਨ ਰਜਿਸਟ੍ਰੇਸ਼ਨ ਤੋਂ ਵਾਂਝੇ ਰਹਿ ਗਏ ਖਿਡਾਰੀਆਂ ਨੂੰ ਸਿੱਧਾ ਗਰਾਊਂਡ ਵਿੱਚ ਸਮੇਂ ਸਿਰ ਪੁੱਜਣ ਉਤੇ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ ਸੀ।