ਪੰਜਾਬ ‘ਚ ਸਿੱਧੂ ਬਣੇ ਸਿਆਸੀ ਜੰਗ ਦਾ ਕਾਰਨ, ਇਨ੍ਹਾਂ ਲੀਡਰਾਂ ਦੇ ਵੀ ਚੜ੍ਹੇ ਅੜਿਕੇ
ਪੰਜਾਬੀ ਡੈਸਕ:– ਪੰਜਾਬ ‘ਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਫ਼ੀ ਰਾਜਨੀਤਿਕ ਗੜਬੜੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਸਿੱਧੂ ਖਿਲਾਫ ਵੱਡੇ ਬਿਆਨ ਦਿੱਤੇ ਹਨ, ਉਥੇ ਹੁਣ ਕੈਪਟਨ ਦੇ ਮੰਤਰੀਆਂ ਨੇ ਵੀ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮੰਤਰੀਆਂ ਦਾ ਕਹਿਣਾ ਹੈ ਕਿ, ਸਿੱਧੂ ਸਿਰਫ ਮੁੱਖ ਮੰਤਰੀ ਦੀ ਕੁਰਸੀ ਲਈ ਭੁੱਖੇ ਹਨ ਅਤੇ ਜਿਸ ਪਾਰਟੀ ਨੇ ਉਨ੍ਹਾਂ ਨੂੰ ਇੰਨਾ ਸਤਿਕਾਰ ਦਿੱਤਾ ਹੈ, ਉਸੇ ਪਾਰਟੀ ਨਾਲ ਸਿੱਧੂ ਧੋਖਾ ਕਰ ਰਹੇ ਹਨ।

ਬੇਅਦਬੀ ਮਾਮਲੇ ‘ਤੇ ਸਿੱਧੂ ਖਿਲਾਫ ਧਰਮਸੋਤ ਦੇ ਵੱਡੇ ਬੋਲ
ਨਵਜੋਤ ਸਿੰਘ ਸਿੱਧੂ ਦਾ ਅਕਾਲੀ ਭਾਜਪਾ ਸਰਕਾਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹ ਸਿਰਫ ਮੁੱਖ ਮੰਤਰੀ ਦੀ ਕੁਰਸੀ ਦਾ ਭੁੱਖਾ ਹੈ। ਇਸ ਕਰਕੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਹਿੱਤਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਅਲੋਚਨਾ ਕਰ ਰਹੇ ਹਨ ਅਤੇ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ।

ਉਨ੍ਹਾਂ ਕਿਹਾ ਕਿ, ਨਵਜੋਤ ਸਿੱਧੂ ਦੇ ਮੁਕਾਬਲੇ, ਕੈਪਟਨ ਅਮਰਿੰਦਰ ਦਾ ਰਾਜਨੀਤਿਕ ਕੱਦ ਨਾ ਸਿਰਫ ਪੰਜਾਬ ਵਿਚ, ਬਲਕਿ ਪੂਰੇ ਵਿਸ਼ਵ ‘ਚ ਬਹੁਤ ਉੱਚਾ ਹੈ, ਫਿਰ ਪਤਾ ਨਹੀਂ ਕਿਉਂ ਸਿੱਧੂ ਆਪਣੀ ਕਾਰਜਪ੍ਰਣਾਲੀ ਦੀ ਅਲੋਚਨਾ ਕਰ ਰਹੇ ਹਨ, ਜਦੋਂ ਕਿ, ਸਿੱਧੂ ਨੂੰ ਕਾਂਗਰਸ ਪਾਰਟੀ ‘ਚ ਸ਼ਾਮਲ ਹੁੰਦੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੈਬਨਿਟ ਮੰਤਰੀ ਬਣ ਕੇ ਵੱਡਾ ਪੋਰਟਫੋਲੀਓ ਦਿੱਤਾ ਸੀ, ਪਰ ਉਨ੍ਹਾਂ ਨੇ ਇਹ ਹਜ਼ਮ ਨਹੀਂ ਹੋਇਆ। ਸਿੱਧੂ ਨੂੰ ਜਿਹੜੀ ਵੀ ਪਾਰਟੀ ਨੇ ਸਨਮਾਨਿਤ ਕੀਤਾ ਹੈ, ਉਸ ਨੇ ਉਸ ਨਾਲ ਧੋਖਾ ਕੀਤਾ ਹੈ, ਇਸ ਲਈ ਸਿੱਧੂ ਨੂੰ ਪਾਰਟੀ ਦੀ ਸ਼ਾਨ ‘ਚ ਬਣੇ ਰਹਿਣਾ ਚਾਹੀਦਾ ਹੈ ਅਤੇ ਮੁੱਖ ਮੰਤਰੀ ਦਾ ਸਵਾਗਤ ਕਰਨਾ ਚਾਹੀਦਾ ਹੈ।
ਸਿੱਧੂ ਨੂੰ ਇੱਕ ਜ਼ਿੰਮੇਵਾਰ ਅਤੇ ਅਨੁਸ਼ਾਸਿਤ ਨੇਤਾ ਦੀ ਵਾਂਗ ਵਤੀਰਾ ਕਰਨਾ ਚਾਹੀਦਾ: ਸੁੰਦਰ ਸ਼ਾਮ ਅਰੋੜਾ
ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ, ਨਵਜੋਤ ਸਿੰਘ ਸਿੱਧੂ ਦਾ ਵਾਰ-ਵਾਰ ਲੀਡਰਸ਼ਿਪ ਦਾ ਵਿਰੋਧ ਕਰਨਾ ਉਨ੍ਹਾਂ ਪ੍ਰਤੀ ਗੈਰ ਜ਼ਿੰਮੇਵਾਰਾਨਾ ਰਵੱਈਆ ਅਤੇ ਪਾਰਟੀ ਪ੍ਰਤੀ ਅਨੁਸ਼ਾਸਨਹੀਣਤਾ ਨੂੰ ਦਰਸਾਉਂਦਾ ਹੈ। ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਪੰਜਾਬ ‘ਚ ਸ਼ਾਨਦਾਰ ਜਿੱਤ ਹੋਈ ਅਤੇ ਹਾਈਕਮਾਨ ਨੇ ਉਸ ਨੂੰ ਮੁੱਖ ਮੰਤਰੀ ਚੁਣਿਆ ਹੈ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ, ਪੰਜਾਬ ਵਿੱਚ ਕਾਂਗਰਸ ਮੁੱਖ ਮੰਤਰੀ ਕਾਬਿਲ ਅਤੇ ਦੂਰਦਰਸ਼ੀ ਅਗਵਾਈ ਹੇਠ ਮਜ਼ਬੂਤ ਹੋਈ ਹੈ।

ਸਿੱਧੂ ਵੱਲੋਂ ਮੁੱਖ ਮੰਤਰੀ ਦੀ ਲੀਡਰਸ਼ਿਪ ਉੱਤੇ ਵਾਰ ਵਾਰ ਸਵਾਲ ਕੀਤੇ ਜਾਣਾ ਪਾਰਟੀ ਲੀਡਰਸ਼ਿਪ ਵੱਲ ਸਿੱਧਾ ਉਂਗਲ ਚੁੱਕਣ ਦੇ ਬਰਾਬਰ ਹੈ। ਮੰਤਰੀ ਨੇ ਕਿਹਾ ਕਿ, ਜੇ ਸਿੱਧੂ ਨੂੰ ਕੋਈ ਮੁਸ਼ਕਲ ਹੈ ਤਾਂ ਉਨ੍ਹਾਂ ਨੂੰ ਪਾਰਟੀ ਅੱਗੇ ਇਕ ਜ਼ਿੰਮੇਵਾਰ ਨੇਤਾ ਵਜੋਂ ਬੋਲਣਾ ਚਾਹੀਦਾ ਹੈ, ਪਰ ਸੋਸ਼ਲ ਮੀਡੀਆ ‘ਤੇ ਵਾਰ-ਵਾਰ ਬੋਲਣਾ ਅਤੇ ਮੁੱਖ ਮੰਤਰੀ ਖਿਲਾਫ ਜਨਤਕ ਤੌਰ ‘ਤੇ ਬੋਲਣਾ ਪਾਰਟੀ ਨੂੰ ਕਮਜ਼ੋਰ ਕਰਦਾ ਹੈ। ਉਨ੍ਹਾਂ ਸਿੱਧੂ ਨੂੰ ਅਨੁਸ਼ਾਸਨ ‘ਚ ਰਹਿੰਦੇ ਹੋਏ ਪਾਰਟੀ ਨੀਤੀਆਂ ਦਾ ਸਨਮਾਨ ਕਰਨ ਦੀ ਸਲਾਹ ਦਿੱਤੀ ਹੈ।