ਕੈਪਟਨ ਨੇ ਖੋਲ੍ਹਿਆ ਸਿੱਧੂ ਖਿਲਾਫ ਪਹਿਲੀ ਵਾਰ ਮੂੰਹ, ਕਿਹਾ- ‘ਹਾਲ ਤੇਰਾ ਵੀ ਹੋਵੇਗਾ ਜੇਜੇ ਸਿੰਘ ਵਰਗਾ’
ਪੰਜਾਬੀ ਡੈਸਕ:- ਬੇਅਦਬੀ ਗੋਲੀਕਾਂਡ ਮਾਮਲੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਲਗਾਤਾਰ ਕੀਤੇ ਜਾ ਰਹੇ ਸ਼ਬਦੀ ਹਮਲੇ ‘ਤੇ ਚੁੱਪੀ ਤੋੜਦਿਆਂ ਸਿੱਧੂ ਨੂੰ ਤਿੱਖਾ ਜੁਆਬ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ, ਜੇ ਉਹ ਉਸ ਵਿਰੁੱਧ ਚੋਣ ਲੜਨਾ ਚਾਹੁੰਦੇ ਹਨ ਤਾਂ ਸ਼ੋਂਕ ਨਾਲ ਲੜਨਾ ਚਾਹੀਦਾ ਹੈ ਪਰ ਪਿਛਲੀਆਂ ਚੋਣਾਂ ਵਿੱਚ ਜੋ ਹਾਲ ਜੇਜੇ ਸਿੰਘ ਦਾ ਹੋਇਆ ਸੀ, ਉੱਦਾ ਦਾ ਹੀ ਉਸ ਨਾਲ ਵੀ ਹੋਵੇਗਾ। ਉਨ੍ਹਾਂ ਕਿਹਾ ਕਿ, ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨੀ ਚਾਹੀਦੀ ਹੈ ਅਤੇ ਜੇਜੇ ਸਿੰਘ ਵਾਂਗ ਉਸ ਦੀ ਜ਼ਮਾਨਤ ਵੀ ਜ਼ਬਤ ਹੋ ਜਾਵੇਗੀ।

ਇਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਉ ‘ਚ ਕੈਪਟਨ ਨੇ ਕਿਹਾ ਕਿ, ਜਦੋਂ ਕੋਈ ਵਿਧਾਇਕ ਆਪਣੇ ਹੀ ਮੁੱਖ ਮੰਤਰੀ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਦਾ ਮਤਲਬ ਹੈ ਕਿ, ਉਹ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਕਰ ਰਿਹਾ ਹੈ। ਮੈਨੂੰ ਨਹੀਂ ਪਤਾ ਕਿ, ਸਿੱਧੂ ਕਿਸ ਪਾਰਟੀ ਦਾ ਹੈ। ਸਿੱਧੂ ਨੂੰ ਕੋਈ ਪਾਰਟੀ ‘ਚ ਲੈਣ ਲਈ ਤਿਆਰ ਨਹੀਂ । ਨਾ ਤਾਂ ਉਹ ਭਾਜਪਾ ‘ਚ ਜਾਣਗੇ ਅਤੇ ਨਾ ਹੀ ਉਸ ਨੂੰ ਅਕਾਲੀ ਲੈਣਗੇ, ਮੈਨੂੰ ਆਮ ਆਦਮੀ ਪਾਰਟੀ ਬਾਰੇ ਨਹੀਂ ਪਤਾ। ਕੈਪਟਨ ਨੇ ਕਿਹਾ ਕਿ, ਜੇ ਤੁਸੀਂ ਚੰਗਾ ਬੋਲ ਲੈਂਦੇ ਹੋ ਤਾਂ ਇਸਦਾ ਮਤਲਬ ਇਹ ਨਹੀਂ ਕਿ, ਤੁਹਾਨੂੰ ਹਰ ਅਹੁਦਾ ਦਿੱਤਾ ਜਾਵੇ। ਕੁਝ ਦਿਨ ਪਹਿਲਾਂ ਉਹ ਪਾਰਟੀ ਵਿੱਚ ਆਇਆ ਸੀ, ਉਹ ਪਾਰਟੀ ਦਾ ਮੁਖੀ ਬਣਨਾ ਚਾਹੁੰਦਾ ਹੈ। ਪੰਜਾਬ ਦੇ ਹਰ ਕੈਬਨਿਟ ਮੰਤਰੀ ਨੇ ਬੂਥ ਪੱਧਰ ਤੋਂ ਕੰਮ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਹ ਇਥੇ ਪਹੁੰਚੇ ਹਨ ਅਤੇ ਇਹ ਸਿੱਧੂ ਕੁਝ ਦਿਨ ਪਹਿਲਾਂ ਪਾਰਟੀ ਵਿੱਚ ਆ ਰਹੇ ਹਨ ਅਤੇ ਪ੍ਰਧਾਨ ਅਹੁਦੇ ਦੀ ਭਾਲ ਵਿੱਚ ਹਨ।

ਦੱਸ ਦੇਈਏ ਕਿ, ਕਈ ਦਿਨਾਂ ਤੋਂ ਨਵਜੋਤ ਸਿੱਧੂ ਸਰਕਾਰ ਖਿਲਾਫ SIT ਦੇ ਨਾਮ ਰਾਹੀਂ ਸੋਸ਼ਲ ਮੀਡੀਆ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਸਨ। ਉਹ ਕਈ ਦਿਨਾਂ ਤੋਂ ਇਸ ਲਈ ਮੀਡੀਆ ਦੀਆਂ ਸੁਰਖੀਆਂ ਬਣ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਸਿੱਧੂ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਤੋਂ ਲੈ ਕੇ ਕੁਝ ਹੋਰ ਮੰਤਰੀਆਂ ਨੇ ਵੀ ਨਿਸ਼ਾਨਾ ਬਣਾਇਆ ਸੀ। ਆਖਿਰਕਾਰ, ਖੁਦ ਕੈਪਟਨ ਨੂੰ ਅੱਜ ਮੈਦਾਨ ਵਿੱਚ ਉਤਰਨਾ ਪਿਆ।