ਪਤਨੀ ਸਾਇਰਾ ਦਿਲੀਪ ਕੁਮਾਰ ਦੀ ਦੇਹ ਨਾਲ ਘਰ ਰਵਾਨਾ, ਸ਼ਾਮ 5 ਵਜੇ ਹੋਵੇਗਾ ਅੰਤਿਮ ਸੰਸਕਾਰ

ਬਾਲੀਵੁੱਡ ਡੈਸਕ:- ਮਹਾਨ ਅਦਾਕਾਰ ਦਿਲੀਪ ਕੁਮਾਰ ਨੇ 98 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦਿਲੀਪ ਕੁਮਾਰ ਨੇ ਬੁੱਧਵਾਰ (7 ਜੁਲਾਈ) ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਅੰਤਿਮ ਸਾਹ ਲਏ। ਹਾਲ ਹੀ ‘ਚ ਉਨ੍ਹਾਂ ਦੇ ਮ੍ਰਿਤਕ ਸਰੀਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਿਲੀਪ ਸਹਿਬ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਾਲੀ ਹਿੱਲ ਦੇ ਘਰ ਲਿਜਾਇਆ ਜਾ ਰਿਹਾ ਹੈ, ਜਿਥੇ ਅੰਤਿਮ ਦਰਸ਼ਨ ਲਈ ਬਾਲੀਵੁੱਡ ਦੀਆਂ ਹੋਰ ਹਸਤੀਆਂ ਪਹੁੰਚ ਰਹੀ ਹਨ।

ਰਿਪੋਰਟ ਦੇ ਅਨੁਸਾਰ, ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਮੁੰਬਈ ਦੇ ਸਾਂਤਾਕਰੂਜ਼ ਕਬਰਸਤਾਨ ਵਿੱਚ ਕੀਤਾ ਜਾਵੇਗਾ। ਸਿਰਫ 20 ਲੋਕਾਂ ਨੂੰ ਸੰਸਕਾਰ ‘ਚ ਸ਼ਾਮਲ ਹੋਣ ਦੀ ਆਗਿਆ ਹੈ। ਦੱਸ ਦੇਈਏ ਕਿ, ਦਿਲੀਪ ਕੁਮਾਰ ਨੂੰ 30 ਜੂਨ ਨੂੰ ਸਾਹ ਲੈਣ ਵਿੱਚ ਤਕਲੀਫ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦਿਲੀਪ ਕੁਮਾਰ ਦਾ ਅਸਲ ਨਾਮ ਮੁਹੰਮਦ ਯੂਸਫ਼ ਖ਼ਾਨ ਸੀ। ਉਹ 11 ਦਸੰਬਰ 1922 ਨੂੰ ਪੈਦਾ ਹੋਏ ਸੀ।

ਦਿਲੀਪ ਕੁਮਾਰ ਨੇ 1944 ‘ਚ ਫਿਲਮ ਜਵਾਰ ਭਟਾ ਨਾਲ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਮ ਦਾ ਨਿਰਮਾਣ ਬਾਂਬੇ ਟਾਕੀਜ਼ ਨੇ ਕੀਤਾ ਸੀ। ਦਿਲਿਪ ਸਹਿਬ ਲਗਭਗ 5 ਦਹਾਕਿਆਂ ਤੱਕ ਪਰਦੇ ‘ਤੇ ਨਜ਼ਰ ਆਏ ਅਤੇ ਉਨ੍ਹਾਂ ਨੇ 65 ਤੋਂ ਵੱਧ ਫਿਲਮਾਂ ‘ਚ ਕੰਮ ਕੀਤਾ।

MUST READ