ਅੰਮ੍ਰਿਤਸਰ ਵਿੱਚ ਲੁਟੇਰਿਆਂ ਦਾ ਆਤੰਕ, ਕੱਟ ਦਿੱਤਾ ਵਿਅਕਤੀ ਦਾ ਹੱਥ
ਪੰਜਾਬੀ ਡੈਸਕ:- ਪੰਜਾਬ, ਅੰਮ੍ਰਿਤਸਰ ਵਿੱਚ ਦੋ ਲੁਟੇਰਿਆਂ ਨੇ ਇੱਕ ਵਿਅਕਤੀ ਦਾ ਹੱਥ ਵੱਡ ਦਿੱਤਾ ਅਤੇ ਉਸਦਾ ਬੈਗ ਲੈਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ, ਪੀੜਤ ਦੀ ਪਛਾਣ ਅੰਕਿਤ ਵਜੋਂ ਹੋਈ ਹੈ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੇ ਕੱਟੇ ਹੋਏ ਹੱਥ ਨੂੰ ਜੋੜਨ ਲਈ ਸਰਜਰੀ ਚੱਲ ਰਹੀ ਹੈ।

ਉਨ੍ਹਾਂ ਦੱਸਿਆ ਕਿ, ਇਹ ਘਟਨਾ ਅੰਮ੍ਰਿਤਸਰ ਦੇ ਬਾਹਰੀ ਇਲਾਕੇ ਨੰਗਾਲੀ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ, ਨਿਹੰਗ ਦੀ ਪੋਸ਼ਾਕ ‘ਚ ਲੁੱਟ-ਖੋਹ ਕਰਨ ਆਏ ਲੁਟੇਰੇ ਨੇ ਤਲਵਾਰ ਨਾਲ ਅੰਕਿਤ ਦਾ ਹੱਥ ਕੱਟ ਦਿੱਤਾ। ਪੁਲਿਸ ਨੇ ਦੱਸਿਆ ਕਿ, ਬੈਗ ‘ਚ 1500 ਰੁਪਏ ਨਕਦ ਸੀ ਅਤੇ ਪੀੜਤ ਇਕ ਨਿੱਜੀ ਵਿੱਤ ਕੰਪਨੀ ‘ਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ, ਇਹ ਘਟਨਾ ਕੈਮਰੇ ‘ਚ ਕੈਦ ਹੋ ਗਈ ਹੈ।