ਕਪੂਰਥਲਾ ਰੇਲ ਫੈਕਟਰੀ ਕੋਲ ਲੱਗੀ ਭਿਆਨਕ ਅੱਗ, 100 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ

ਪੰਜਾਬੀ ਡੈਸਕ:- ਕਪੂਰਥਲਾ ਦੇ ਰੇਲ ਕੋਚ ਫੈਕਟਰੀ ਦੇ ਗੇਟ ਨੇੜੇ ਅੱਜ ਭਿਆਨਕ ਅੱਗ ਲੱਗੀ। ਇਥੇ ਸੜਕ ‘ਤੇ ਬਣੀ 100 ਤੋਂ ਵੱਧ ਝੁੱਗੀਆਂ ਨੂੰ ਅੱਗ ਲੱਗ ਗਈ ਹੈ। ਸੈਂਕੜੇ ਪਰਵਾਸੀ ਮਜ਼ਦੂਰ ਇਨ੍ਹਾਂ ਝੁੱਗੀਆਂ ਵਿਚ ਰਹਿੰਦੇ ਹਨ।

ਫੋਟੋਆਂ ‘ਚ ਤੁਸੀਂ ਦੇਖ ਸਕਦੇ ਹੋ ਕਿ, ਅੱਗ ਨੇ ਕਿਵੇਂ ਭਿਆਨਕ ਰੂਪ ਧਾਰਿਆ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ।

ਇਸ ਖੇਤਰ ਵਿੱਚ ਅੱਗ 2 ਕਿਲੋਮੀਟਰ ਤੱਕ ਫੈਲਣ ਦੀ ਖਬਰ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ, ਪਿਛਲੇ ਸਾਲ ਵੀ ਇਸ ਜਗ੍ਹਾ ‘ਤੇ ਅੱਗ ਲੱਗੀ ਸੀ ਜਿਸ ਕਾਰਨ ਕਾਫੀ ਨੁਕਸਾਨ ਹੋਇਆ ਸੀ।

ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਰਹੀਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ‘ਚ ਹਨ।

MUST READ