ਭਾਰਤੀ ਪੱਤਰਕਾਰ ਦਾਨਿਸ਼ ਦੀ ਮੌਤ ਤੇ ਤਾਲਿਬਾਨ ਵਲੋਂ ਜਤਾਇਆ ਗਿਆ ਅਫ਼ਸੋਸ

ਤਾਲਿਬਾਨ ਨੇ ਭਾਰਤੀ ਪੱਤਰਕਾਰ ਦਾਨਿਸ਼ ਸਿਧੀਕੀ ਦੀ ਮੌਤ ‘ਤੇ ਸੋਗ ਦਾ ਪ੍ਰਗਟਾਵਾ ਕੀਤਾ ਹੈ। ਤਾਲਿਬਾਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਭਾਰਤੀ ਫੋਟੋ ਜਰਨਲਿਸਟ ਦਾਨਿਸ਼ ਸਿਧੀਕੀ ਦੀ ਮੌਤ ਕਿਵੇਂ ਹੋਈ। ਇਸ ਦੇ ਨਾਲ ਹੀ ਤਾਲਿਬਾਨ ਨੇ ਪੱਤਰਕਾਰਾਂ ਦੇ ਲਈ ਇੱਕ ਤਰ੍ਹਾਂ ਨਾਲ ਗਾਈਡਲਾਈਨ ਵੀ ਜਾਰੀ ਕਰ ਦਿੱਤਾ ਹੈ ਕਿ ਜੇਕਰ ਉਹ ਤਾਲਿਬਾਨ ਦੇ ਇਲਾਕੇ ਵਿਚ ਰਿਪੋਰਟਿੰਗ ਕਰਨ ਦੇ ਲਈ ਜਾਣ ਤਾਂ ਉਨ੍ਹਾਂ ਕੀ ਕਰਨਾ ਚਾਹੀਦਾ।


ਤਾਲਿਬਾਨ ਨੇ ਕਿਹਾ ਕਿ ਉਹ ਜਾਣਦਾ ਹੈ ਕਿ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿਧੀਕੀ ਦੀ ਮੌਤ ਕਿਵੇਂ ਹੋਈ ਅਤੇ ਉਸ ਨੇ ਅਫਗਾਨਿਸਤਾਨ ਦੇ ਕੰਧਾਰ ਵਿਚ ਅਪਣੇ ਲੜਾਕਿਆਂ ਅਤੇ ਅਫਗਾਨ ਫੋਰਸਾਂ ਦੇ ਵਿਚ ਸੰਘਰਸ਼ ਦੌਰਾਨ ਪੁਲਿਤਜਰ ਪੁਰਸਕਾਰ ਜੇਤੂ ਪੱਤਰਕਾਰ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਤਾਲਿਬਾਨ ਦੇ ਬੁਲਾਰੇ ਜਬੀਉਲ੍ਹਾ ਮੁਜਾਹਿਦ ਨੇ ਸੀਐਨਐਨ ਨੂੰ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿਸ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਪੱਤਰਕਾਰ ਦਾਨਿਸ਼ ਦੀ ਮੌਤ ਹੋਈ ਹੈ।

ਇਸ ਬਾਰੇ ਗੱਲ ਕਰਦਿਆਂ ਤਾਲਿਬਾਨੀ ਬੁਲਾਰੇ ਜਬੀਉਲ੍ਹਾ ਮੁਜਾਹਿਦ ਨੇ ਕਿਹਾ ਕਿ ਯੁੱਧ ਖੇਤਰ ਵਿਚ ਰਿਪੋਰਟਿੰਗ ਦੇ ਲਈ ਆਉਣ ਵਾਲੇ ਕਿਸੇ ਵੀ ਪੱਤਰਕਾਰ ਨੂੰ ਸਾਨੂੰ ਸੂਚਿਤ ਕਰਨਾ ਚਾਹੀਦਾ ਕਿ ਉਹ ਕਿਸ ਤਰਾਂ ਆ ਰਹੇ ਹਨ। ਜੇਕਰ ਕੋਈ ਪਤੱਰ ਕਾਰ ਅਜਿਹਾ ਕਰਦਾ ਹੈ ਤਾਂ ਅਸੀਂ ਉਸ ਦੀ ਦੇਖਭਾਲ ਕਰਾਂਗੇ ਅਤੇ ਸਾਵਧਾਨੀ ਵਰਤਾਂਗੇ। ਸਾਨੂੰ ਭਾਰਤੀ ਪੱਤਰਕਾਰ ਦਾਨਿਸ਼ ਦੀ ਮੌਤ ਦੇ ਲਈ ਖੇਦ ਹੈ। ਸਾਨੂੰ ਖੇਦ ਹੈ ਕਿ ਪੱਤਰਕਾਰ ਸਾਨੂੰ ਦੱਸੇ ਬਗੈਰ ਯੁੱਧ ਖੇਤਰ ਵਿਚ ਐਂਟਰੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਦਾਨਿਸ਼ ਸਿਧੀਕੀ ਨਿਊਜ਼ ਏਜੰਸੀ ਲਈ ਕੰਮ ਕਰਦਾ ਸੀ ਅਤੇ ਸ਼ੁੱਕਰਵਾਰ ਨੂੰ ਤਾਲਿਬਾਨ ਦੀ ਗੋਲੀ ਨਾਲ ਉਸ ਦੀ ਮੌਤ ਹੋ ਗਈ। 38 ਸਾਲਾ ਦਾਨਿਸ਼ ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਸਰਹੱਦ ਕੋਲ ਚਲ ਰਹੀ ਅਫਗਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਲੜਾਕਿਆਂ ਦੀ ਮੁਠਭੇੜ ਨੂੰ ਕਵਰ ਕਰਨ ਦੌਰਾਨ ਵਿਚ ਆ ਗਏ ਸੀ ਅਤੇ ਉਨ੍ਹਾਂ ਗੋਲੀ ਲੱਗ ਗਈ ਸੀ।

MUST READ