ਸੁਮੇਧ ਸੈਣੀ ਦੀ ਰਿਹਾਈ ਤੇ ਘਿਰੀ ਪੰਜਾਬ ਸਰਕਾਰ ਆਪ ਨੇ ਉਠਾਈ ਕੈਪਟਨ ਦੇ ਅਸਤੀਫ਼ੇ ਦੀ ਮੰਗ
ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀ ਰਿਹਾਈ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ਚ ਨਵੀ ਚਰਚਾ ਛਿੜ ਗਈ ਹੈ। ਇਸੇ ਦੇ ਚਲਦੇ ਆਪ’ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਅਸਤੀਫਾ ਮੰਗਿਆ ਹੈ ਅਤੇ ਨਾਲ ਹੀ ਵਿਜੀਲੈਂਸ ਚੀਫ ਅਤੇ ਏ.ਜੀ ਪੰਜਾਬ ਦੀ ਬਰਖਾਸਤਗੀ ਵੀ ਮੰਗੀ ਹੈ । ਦਸ ਦਈਏ ਕਿ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਹੀ ਉਹਨਾਂ ਦੀ ਰਿਹਾਈ ਦੇ ਆਰਡਰ ਆ ਗਏ ਸਨ। ਜਿਸ ਦੇ ਕਰਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਮਾਮਲੇ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਅਤੇ ਮੁੱਖ ਸਮੱਤਰ ਪੰਜਾਬ ਵਿੰਨੀ ਮਹਾਜਨ, ਵਿਜੀਲੈਂਸ ਚੀਫ ਡਾਇਰੈਕਟਰ ਬੀ.ਕੇ. ਉਪੱਲ ਅਤੇ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ ਨੂੰ ਤੁਰੰਤ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ ਹੈ।