ਕਿਸਾਨ ਅੰਦੋਲਨ ਕਾਰਨ ਬੰਦ ਪਏ ਹਾਈਵੇਅ ਨੂੰ ਖੁਲਵਾਉਣ ਸਬੰਧੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਰੱਦ

ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਵੇ ਅਸੀਂ ਜਾਣਦੇ ਹਾਂ ਕਿ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਅੰਦੋਲਨ ਕਾਰਨ ਬੰਦ ਪਏ ਹਾਈਵੇਅ ਨੂੰ ਖੁਲਵਾਉਣ ਸਬੰਧੀ ਸੋਨੀਪਤ ਦੇ ਲੋਕਾਂ ਵੱਲੋਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ । ਇਸ ਮਾਮਲੇ ਵਿੱਚ ਕੋਰਟ ਨੇ ਪਟੀਸ਼ਨਰਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਲਈ ਕਿਹਾ ਹੈ। ਦਰਅਸਲ, ਇਸ ਬਾਰੇ ਕੋਰਟ ਨੇ ਕਿਹਾ ਕਿ ਇਹ ਮਨੁੱਖੀ ਮੁੱਦਾ ਹੈ, ਜੋ ਕਿ ਸੋਨੀਪਤ ਦੇ ਲੋਕਾਂ ਵੱਲੋਂ ਚੁੱਕਿਆ ਗਿਆ ਹੈ। ਪਰ ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ। ਕੋਰਟ ਨੇ ਕਿਹਾ ਕਿ ਪਟੀਸ਼ਨਰ ਨਾਗਰਿਕਾਂ ਦੇ ਵਿਰੋਧ ਦੇ ਅਧਿਕਾਰ ਅਤੇ ਨਾਗਰਿਕਾਂ ਦੇ ਬਿਨ੍ਹਾਂ ਰੋਕ ਟੋਕ ਆਵਾਜਾਈ ਦੇ ਅਧਿਕਾਰ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ।

ਇਸ ਤੋਂ ਅੱਗੇ ਕੋਰਟ ਨੇ ਵਕੀਲ ਨੂੰ ਕਿਹਾ ਕਿ ਸਥਾਨਕ ਨਾਗਰਿਕਾਂ, ਬਿਮਾਰ, ਜ਼ਰੂਰਤਮੰਦਾਂ ਨੂੰ ਹੋ ਰਹੀਆਂ ਮੁਹਕੀਲਾਂ ‘ਤੇ ਹਾਈ ਕੋਰਟ ਕੋਲ ਜਾਓ । ਹਾਈ ਕੋਰਟ ਅਜਿਹੇ ਮਾਮਲਿਆਂ ਨੂੰ ਪਹਿਲਾਂ ਸੁਣਨ ਅਤੇ ਨਿਪਟਾਉਣ ਲਈ ਕਾਫੀ ਸਮਰੱਥ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪਟੀਸ਼ਨਰਾਂ ਨੇ ਕਿਹਾ ਕਿ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਦੇ ਖਿਲਾਫ ਨਹੀਂ ਹਾਂ ਪਰ ਸਿੰਘੂ ਬਾਰਡਰ ‘ਤੇ ਹਾਈਵੇਅ ਦੇ ਦੋਵੇਂ ਪਾਸਿਓਂ ਸੜਕ ਬੰਦ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਜੇਕਰ ਹਾਈਵੇ ਦੀ ਇੱਕ ਸਾਈਡ ਵੀ ਖੋਲ੍ਹ ਦਿੱਤੀ ਜਾਂਦੀ ਹੈ ਤਾਂ ਲੋਕਾਂ ਨੂੰ ਉਸ ਨਾਲ ਹੀ ਰਾਹਤ ਮਿਲ ਜਾਵੇਗੀ। ਜਿਸ ‘ਤੇ ਜਸਟਿਸ ਚੰਦਰਚੂੜ ਨੇ ਕਿਹਾ ਕਿ ਤੁਸੀ ਹਾਈਕੋਰਟ ਜਾ ਕੇ ਗੁਹਾਰ ਲਗਾਓ, ਉੱਥੇ ਤੁਹਾਡੀਆਂ ਪਰੇਸ਼ਾਨੀਆਂ ‘ਤੇ ਗੌਰ ਕੀਤਾ ਜਾ ਸਕੇਗਾ।

MUST READ