ਸੰਨੀ ਲਿਓਨ ‘ਤੇ ਲੱਗਿਆ ਲੱਖਾਂ ਰੁਪਏ ਦੀ ਠੱਗੀ ਦਾ ਇਲਜ਼ਾਮ !
ਨੈਸ਼ਨਲ ਡੈਸਕ :- ਅਭਿਨੇਤਰੀ ਸੰਨੀ ਲਿਓਨੀ ਅਕਸਰ ਆਪਣੇ ਕੰਮ ਅਤੇ ਕਈ ਵਾਰ ਆਪਣੀ ਲੁੱਕ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ਪਰ ਇਕ ਵਾਰ ਫਿਰ ਅਦਾਕਾਰਾ ਸੁਰਖੀਆਂ ‘ਚ ਬਣੀ ਹੋਈ ਹਨ ਪਰ ਦਸ ਦਈਏ ਇਸ ਵਾਰ ਉਹ ਆਪਣੇ ਲੁਕਸ ਨੂੰ ਲੈ ਕੇ ਨਹੀਂ ਸਗੋਂ ਧੋਖਾਧੜੀ ਦੇ ਦੋਸ਼ ‘ਚ ਫ਼ਰੰਟ ਪੇਜ ‘ਤੇ ਹਨ। ਹਾਂਜੀ ਸੰਨੀ ‘ਤੇ 29 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਕਾਰਨ ਕੇਰਲ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਵਿੱਚ ਅਭਿਨੇਤਰੀ ਤੋਂ ਘੰਟਿਆਂ ਪੁੱਛਗਿੱਛ ਵੀ ਕੀਤੀ।

ਦਰਅਸਲ, ਸੰਨੀ ਲਿਓਨੀ ਇਨ੍ਹਾਂ ਦਿਨੀ ਛੁੱਟੀਆਂ ਮਨਾਉਣ ਲਈ ਕੇਰਲਾ ਪਹੁੰਚੀ ਹੈ ਪਰ ਛੁੱਟੀਆਂ ਦੌਰਾਨ ਅਭਿਨੇਤਰੀ ਦਾ ਸਾਹਮਣਾ ਕੇਰਲ ਕ੍ਰਾਈਮ ਬ੍ਰਾਂਚ ਨਾਲ ਹੋਇਆ। ਰਿਪੋਰਟਾਂ ਦੇ ਅਨੁਸਾਰ, ਆਰ ਸ਼੍ਰੇਯਸ ਨਾਮ ਦੇ ਇੱਕ ਵਿਅਕਤੀ, ਜੋ ਪੇਰੂ ਮਬਰੂਰ ਦਾ ਰਹਿਣ ਵਾਲਾ ਹੈ, ਨੇ ਉਸ ਉੱਤੇ ਸੰਨੀ ਲਿਓਨੀ ਖਿਲਾਫ 29 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਸ਼੍ਰੇਅਸ ਦਾ ਦੋਸ਼ ਹੈ ਕਿ, ਸੰਨੀ ਲਿਓਨੀ ਨੇ ਇਹ ਰਕਮ ਉਸ ਤੋਂ ਦੋ ਸਮਾਗਮਾਂ ਲਈ ਲਈ ਸੀ, ਪਰ ਉਸਨੇ ਸਮਾਗਮਾਂ ‘ਚ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ‘ਚ ਕੇਰਲ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਰਾਤ ਨੂੰ ਅਭਿਨੇਤਰੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ।

ਅਭਿਨੇਤਰੀ ਮੁਤਾਬਿਕ, ਉਹ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੁੱਛਗਿੱਛ ਦੀਆਂ ਘਟਨਾਵਾਂ ਦਾ ਹਿੱਸਾ ਨਹੀਂ ਬਣ ਸਕੀ। ਉਨ੍ਹਾਂ ਇਹ ਵੀ ਕਿਹਾ ਕਿ, ਪ੍ਰਬੰਧਕਾਂ ਨੇ ਪੰਜ ਵਾਰ ਸ਼ੋਅ ਰੱਦ ਕਰ ਦਿੱਤਾ ਸੀ ਅਤੇ ਪ੍ਰਦਰਸ਼ਨ ਤਹਿ ਕੀਤੇ ਸ਼ੈਡਿਊਲ ਅਨੁਸਾਰ ਨਹੀਂ ਕੀਤਾ ਗਿਆ ਸੀ। ਦੂਜੇ ਪਾਸੇ, ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਕਿਹਾ ਕਿ, ਜੇ ਕਨਵੀਨਰ ਇੱਕ ਹੋਰ ਦਿਨ ਲਈ ਪ੍ਰੋਗਰਾਮ ਦਾ ਸਮਾਂ ਤਹਿ ਕਰਨ ਲਈ ਤਿਆਰ ਹੈ, ਤਾਂ ਉਹ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਸ਼ਿਕਾਇਤਕਰਤਾ ਅਤੇ ਸੰਨੀ ਲਿਓਨੀ ਇਸ ਚੀਜ਼ ਬਾਰੇ ਗੱਲ ਕਰਦੇ ਰਹਿੰਦੇ ਹਨ।

ਕੰਮ ਦੀ ਜੇ ਗੱਲ ਕੀਤੀ ਜਾਵੇ ਤਾਂ ਸੰਨੀ ਲਿਓਨੀ ਨੂੰ ਆਖਰੀ ਵਾਰ ਦੇਵਾਂਗ ਢੋਲਕੀਆਂ ਦੇ ਵੈੱਬ ਸੀਰੀਜ਼ ‘ਬੁਲੇਟ’ ‘ਚ ਦੇਖਿਆ ਗਿਆ ਸੀ। ਇਸ ਸੀਰੀਜ਼ ‘ਚ ਉਨ੍ਹਾਂ ਦੇ ਨਾਲ ਕਰਿਸ਼ਮਾ ਤੰਨਾ ਵੀ ਨਜ਼ਰ ਆਈ ਸਨ। ਉੱਥੇ ਹੀ ਹੁਣ ਸੰਨੀ ਛੇਤੀ ਹੀ ਆਉਣ ਵਾਲੀ ਵੈਬ ਸੀਰੀਜ਼ ‘ਅਨਾਮਿਕਾ’ ਸੀਰੀਜ਼ ‘ਚ ਨਜ਼ਰ ਆਉਣਗੀ, ਜਿਸ ਦਾ ਨਿਰਦੇਸ਼ਨ ਵਿਕਰਮ ਭੱਟ ਕਰ ਰਹੇ ਹਨ।