‘ਆਜ ਤੱਕ’ ਚੈਨਲ ਵਿਰੁੱਧ ਸੁਖਦੇਵ ਸਿੰਘ ਢੀਂਡਸਾ ਨੇ ਜਨਹਿਤ ਪਟੀਸ਼ਨ ਕੀਤੀ ਦਾਇਰ
ਪੰਜਾਬੀ ਡੈਸਕ :- ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੀਡਿਆ ਚੈਨਲ ‘ਅਜ ਤੱਕ’ ਖਿਲਾਫ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਢੀਂਡਸਾ ਨੇ ਚੈਨਲ ਵਲੋਂ ਸਿੱਖਾਂ ਵਿਰੁੱਧ ਚਲਾਏ ਜਾ ਰਹੇ ਏਜੇਂਡੇ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ, ਜਿਸ ਨੂੰ ਅਦਾਲਤ ਵਲੋਂ ਸਵੀਕਾਰ ਕਰ ਲਿਆ ਗਿਆ ਹੈ ਅਤੇ ਇਸ ਸੰਬੰਧ ‘ਚ 1 ਫਰਵਰੀ ਨੂੰ ਸੁਣਵਾਈ ਕੀਤੀ ਜਾਣੀ ਹੈ।

ਢੀਂਡਸਾ ਨੇ ਕਿਹਾ ਹੈ ਕਿ, ਗਣਤੰਤਰ ਦਿਵਸ ਮੌਕੇ, ਰਾਮ ਮੰਦਰ ਦੀ ਇੱਕ ਝਾਂਕੀ ਕੱਢੀ ਗਈ ਸੀ, ਜਿਸ ਵਿੱਚੋਂ ਇੱਕ ਗੁੰਬਦ ਟੁੱਟਿਆ ਹੋਇਆ ਸੀ ਅਤੇ ਇਸਨੂੰ “ਅੱਜ ਤੱਕ” ਇੱਕ ਰਾਸ਼ਟਰੀ ਚੈਨਲ ਦੁਆਰਾ ਇਸ ਤਰ੍ਹਾਂ ਪੇਸ਼ ਕੀਤਾ ਗਿਆ, ਜਿਵੇਂ ਇਹ ਕਾਰਵਾਈ ਕਿਸੇ ਸਿੱਖ ਨੇ ਕੀਤੀ ਹੋਵੇ। “ਅੱਜ ਤੱਕ” ਚੈਨਲ ਵਲੋਂ ਉਕਤ ਚੈਨਲ ਦੀ ਤਰਫੋਂ ਸਿੱਖਾਂ ਨੂੰ ਬਦਨਾਮ ਕਰਨ ਦੇ ਅਸ਼ਲੀਲ ਹਰਕਤਾਂ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ, ਸਿੱਖ ਹਰੇਕ ਧਰਮ ਦਾ ਸਨਮਾਨ ਕਰਦੇ ਹਨ ਅਤੇ ਦੇਸ਼ ਦੀ ਅਜਾਦੀ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੌਮੀ ਚੈਨਲ ਦੀ ਤਰਫੋਂ ਇਸ ਘਟਨਾ ਨੂੰ ਫਿਰਕੂ ਬਣਾਉਣਾ ਢੁਕਵਾਂ ਨਹੀਂ।