ਸੁਖਬੀਰ ਬਾਦਲ ਨੇ ਮੁੱਖ ਗੁਵਾਹ ਨੂੰ ਨੌਕਰੀ ਦੇਣ ਦਾ ਕੀਤਾ ਵਾਅਦਾ : ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ
ਪੰਜਾਬੀ ਡੈਸਕ:- ਹਾਈ ਕੋਰਟ ਨੇ ਕੋਟਕਪੂਰਾ ਗੋਲੀਬਾਰੀ ਮਾਮਲੇ ‘ਚ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਗੈਰ ਐਸਆਈਟੀ ਮੁੜ ਗਠਿਤ ਕਰਨ ਦੇ ਆਦੇਸ਼ ਦਿੱਤੇ ਜਾਣ ਤੋਂ ਕੁਝ ਦਿਨ ਪਹਿਲਾਂ, ਆਈਜੀ ਨੇ ਡੀਜੀਪੀ ਅਤੇ ਡਾਇਰੈਕਟਰ, ਬਿਉਰੋ ਆਫ਼ ਇਨਵੈਸਟੀਗੇਸ਼ਨ (ਬੀਓਆਈ) ਨੂੰ ਪੱਤਰ ਲਿਖਿਆ ਸੀ, ਜਿਸ ‘ਚ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ‘ਤੇ ਬੇਅਦਬੀ ਮਾਮਲੇ ਦੇ ਮੁੱਖ ਗੁਆਹ ‘ਤੇ ਦਬਾਅ ਪਾਉਣ ਅਤੇ ਉਸ ਨੂੰ ਲੁਭਾਉਣ ਲਈ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਆਈਜੀ ਕੁੰਵਰ ਨੇ ਦੋਸ਼ ਲਾਇਆ ਕਿ, ਸੁਖਬੀਰ, ਜੋ ਇੱਕ ਮੁੱਖ ਸ਼ੱਕੀ ਸੀ, ਅਜੀਤ ਸਿੰਘ, ਜੋ ਕਿ ਇੱਕ ਪ੍ਰਮੁੱਖ ਗਵਾਹ ਸੀ, ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਅਜੀਤ, ਜੋ 18 ਪ੍ਰਦਰਸ਼ਨਕਾਰੀਆਂ ਵਿਚੋਂ ਇਕ, ਜਿਸ ਨੂੰ 14 ਅਕਤੂਬਰ, 2015 ਨੂੰ ਪੁਲਿਸ ਫਾਇਰਿੰਗ ਵਿਚ ਕਥਿਤ ਤੌਰ ‘ਤੇ ਸੱਟਾਂ ਲੱਗੀਆਂ ਸਨ, ਬਹੁਤ ਸਾਰੇ ਪੁਲਿਸ ਅਧਿਕਾਰੀਆਂ ਅਤੇ ਹੋਰਾਂ ਖਿਲਾਫ ਦਰਜ ਕੇਸ ਵਿਚ ਸ਼ਿਕਾਇਤਕਰਤਾ ਹੈ। ਅਜੀਤ ਅਤੇ ਉਸ ਦੇ ਪਿਤਾ ਘਨਈਆ ਪਿੰਡ ਦੇ ਇਕ ਗੁਰਦੁਆਰੇ ਵਿਚ ਗ੍ਰੰਥੀ ਹਨ। ਡੀਜੀਪੀ ਅਤੇ ਬੀਓਆਈ ਡਾਇਰੈਕਟਰ ਦੇ ਦਖਲ ਦੀ ਮੰਗ ਕਰਦਿਆਂ ਆਈਜੀ ਕੁੰਵਰ ਨੇ ਦੋਸ਼ ਲਾਇਆ ਕਿ, ਉਸ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲਿਆਂ ਵਿੱਚ ਕੁਝ ਉੱਚ ਦੋਸ਼ੀ ਵਿਅਕਤੀਆਂ ਬਾਰੇ ਪਤਾ ਲੱਗਿਆ ਹੈ, ਜੋ ਗੁਆਹਾ ਨੂੰ ਦਬਾਉਂਣ ਦੀ ਕੋਸ਼ਿਸ਼ ‘ਚ ਹੈ, ਖ਼ਾਸਕਰ ਉਹ ਜਿਹੜੇ ਦੱਬੇ ਕੁਚਲੇ ਵਰਗ ਤੋਂ ਹਨ।

ਉਨ੍ਹਾਂ ਕਿਹਾ ਕਿ, ਇਹ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਗਿਆ ਸੀ ਕਿ, ਅਜੀਤ ਨੂੰ ਸੁਖਬੀਰ ਦੇ ਕਹਿਣ ‘ਤੇ 2 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ‘ਚ ਬੁਲਾਇਆ ਗਿਆ ਸੀ, ਜੋ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ‘ਤੇ ਪਕੜ ਬਣਾ ਰਿਹਾ ਹੈ। ਹਾਲਾਂਕਿ, ਅਜੀਤ ਨੇ ਦਾਅਵਾ ਕੀਤਾ ਕਿ, ਉਸਨੂੰ ਸ਼੍ਰੋਮਣੀ ਕਮੇਟੀ ਨੇ ਕਦੇ ਕਿਸੇ ਕੰਮ ਲਈ ਨਹੀਂ ਬੁਲਾਇਆ ਸੀ। ਆਈ ਜੀ ਕੁੰਵਰ ਨੇ ਇਸ ਪੱਤਰ ਦੀ ਕਾਪੀ ਏਡੀਜੀਪੀ, ਇੰਟੈਲੀਜੈਂਸ ਅਤੇ ਫਰੀਦਕੋਟ ਦੇ ਐਸਐਸਪੀ ਨੂੰ ਭੇਜੀ ਸੀ।