ਸੁਖਬੀਰ ਨੇ ਸਿੱਧੂ ਦੇ ਪ੍ਰਧਾਨ ਬਣਨ ਤੇ ਕਾਂਗਰਸ ਦਾ ਉਡਾਇਆ ਮਜ਼ਾਕ, ਕਹੀ ਆਹ ਵੱਡੀ ਗੱਲ

ਕਾਂਗਰਸ ਵਿੱਚ ਚੱਲ ਰਹੇ ਘਮਾਸਾਨ ਦੇ ਮੁੱਦੇ ‘ਤੇ ਸੁਖਬੀਰ ਬਾਦਲ ਨੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਪੰਜਾਬ ਦੇ ਪ੍ਰਸੰਗ ਵਿਚ ਫੈਸਲਾ ਦਿੱਲੀ ਵਿੱਚ ਬੈਠੀ ਸੋਨੀਆ ਗਾਂਧੀ ਲਏਗੀ ਅਤੇ ਇਹੀ ਹਾਲ ਆਮ ਆਦਮੀ ਪਾਰਟੀ ਦਾ ਵੀ ਹੈ ਕਿ ਪੰਜਾਬ ਦੇ ਫੈਸਲੇ ਉਨ੍ਹਾਂ ਦੇ ਦਿੱਲੀ ਦਰਬਾਰ ਵਿੱਚ ਲਏ ਜਾਂਦੇ ਹਨ। ਸੁਖਬੀਰ ਬਾਦਲ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਜਿਹੜੇ ਹਾਲਾਤ ਚੱਲ ਰਹੇ ਹਨ, ਉਸ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸਾਡੀ ਨੀਤੀ ਹਰ ਇਕ ਨੂੰ ਜੋੜਨ ਦੀ ਹੈ ਜਦੋਂਕਿ ਕਾਂਗਰਸ ਦੀ ਪਾਲਿਸੀ ਹਰ ਕਿਸੇ ਨੂੰ ਤੋੜਨ ਦੀ ਹੈ।


ਇਸ ਤੋਂ ਪਹਿਲਾਂ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਹੋਣ ਤੋਂ ਬਾਅਦ ਅਕਾਲੀ ਦਫਤਰ ਵਿੱਚ ਜੈ ਸ਼੍ਰੀ ਰਾਮ ਦਾ ਨਾਅਰਾ ਵੀ ਗੂੰਜਣਾ ਸ਼ੁਰੂ ਹੋ ਗਿਆ ਹੈ। ਹੁਣ ਇਹ ਅਕਾਲੀ ਦਲ ਦੀ ਮਜਬੂਰੀ ਹੀ ਕਹਿ ਸਕਦੇ ਆ ਕਿ ਸਿੱਖ ਪ੍ਰਧਾਨ ਪਾਰਟੀ ਹੋਣ ਦੇ ਬਾਵਜੂਦ ਐਤਵਾਰ ਨੂੰ ਜੈ ਸ਼੍ਰੀ ਰਾਮ ਦਾ ਨਾਅਰਾ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਦਫਤਰ ਵਿਚ ਗੂੰਜਿਆ। ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਹਿੰਦੂਆਂ ਅਤੇ ਵਪਾਰੀਆਂ ਦੀ ਇੱਕ ਮੀਟਿੰਗ ਸੱਦੀ ਹੈ।
ਉਥੇ ਹੀ ਸੁਖਬੀਰ ਬਾਦਲ ਨੇ ਸਿੱਧੂ ਦੇ ਨਾਲ ਜਾ ਰਹੇ ਵਿਧਾਇਕਾਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸੀਆਂ ਦੀ ਰੀੜ੍ਹ ਦੀ ਹੱਡੀ ਨਹੀਂ ਹੈ, ਉਨ੍ਹਾਂ ਦਾ ਕੋਈ ਪੱਖ ਨਹੀਂ, ਇਹ ਉਹੀ ਕਾਂਗਰਸੀ ਹਨ ਜੋ ਅੱਜ ਸਿੱਧੂ ਦੇ ਨਾਲ ਹਨ ਪਰ ਕੁਝ ਸਮਾਂ ਪਹਿਲਾਂ ਸਿੱਧੂ ਬਾਰੇ ਬੁਰਾ ਬੋਲਦੇ ਸਨ। ਅਤੇ ਇਹ ਲੀਡਰ ਹਵਾ ਦਾ ਰੁਖ਼ ਦੇਖਦਿਆਂ ਇਹ ਆਪਣਾ ਪਾਲਾ ਬਦਲਦੇ ਹਨ ਕਿ ਅਖੀਰ 4 ਮਹੀਨੇ ਇਨ੍ਹਾਂ ਨੂੰ ਕੌਣ ਲੁੱਟਣ ਦੇਵੇਗਾ। ਗਾਂਧੀ ਪਰਿਵਾਰ ਦੇ ਇਸ਼ਾਰੇ ‘ਤੇ ਦਰਬਾਰ ਸਾਹਿਬ ‘ਤੇ ਹਮਲਾ ਕਰਵਾਉਣ ਵਾਲੇ ਇਹ ਉਹ ਕਾਂਗਰਸੀ ਹਨ ਜੋ ਸਿੱਧੂ ਦੇ ਨਾਲ ਚੱਲੇ ਹਨ।


ਉਥੇ ਹੀ ਹਰਸਿਮਰਤ ਕੌਰ ਬਾਦਲ ਨੇ ਕਿਸਾਨੀ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਲੋਕ ਸਭਾ ਵਿੱਚ ‘ਕੰਮ ਰੋਕ’ ਮਤਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਲੋਕ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਵਾਂਗੇ ਕਿਉਂਕਿ ਇਹ ਕਾਨੂੰਨ ਦੇਸ਼ ਦੇ ਹਿੱਤ ਵਿੱਚ ਨਹੀਂ ਬਲਕਿ ਦੇਸ਼ ਵਿਰੋਧੀ ਹਨ।


ਬੀਬਾ ਬਾਦਲ ਨੇ ਕਿਹਾ ਕਿ ਬਹੁਤ ਸਾਰੀਆਂ ਪਾਰਟੀਆਂ ਨੇ ਸਾਡੀ ਹਮਾਇਤ ਕਰਨ ਦੀ ਗੱਲ ਕੀਤੀ ਹੈ, ਮੈਂ ਉਨ੍ਹਾਂ ਭਾਜਪਾ ਖੇਤੀ ਨਾਲ ਸੰਬੰਧ ਰੱਖਣ ਵਾਲੇ ਸੰਸਦ ਮੈਂਬਰਾਂ ਨੂੰ ਵੀ ਦੱਸਣਾ ਚਾਹਾਂਗੀ, ਉਨ੍ਹਾਂ ਨੂੰ ਲੋਕ ਸਭਾ ਵਿੱਚ ਖੇਤੀ ਕਾਨੂੰਨਾਂ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਵਿਰੋਧੀ ਧਿਰਾਂ ਨੂੰ ਖੇਤੀ ਕਾਨੂੰਨਾਂ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ। ਸਾਰੇ ਵਿਰੋਧੀ ਮੁੱਖ ਮੰਤਰੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ।


2022 ਚੋਣਾਂ ਚ ਅਕਾਲੀ ਦਲ ਦੀ ਕੋਈ ਥਾਂ ਨਹੀਂ ਬਣ ਰਹੀ ਇਸੇ ਨੂੰ ਧਿਆਨ ਚ ਰੱਖਦਿਆਂ ਉਹਨਾਂ ਵਲੋਂ ਹੱਥ ਪੈਰ ਮਾਰੇ ਤਾਂ ਜਾ ਰਹੇ ਹਨ ਪਰ ਅਸਲ ਚ ਇਹ ਡਗਰ ਇੰਨੀਂ ਸੌਖੀ ਨਹੀਂ ਹੈ।

MUST READ