ਪੰਜਾਬ ਪੁਲਿਸ ਨੂੰ ਸੁਖਬੀਰ ਬਾਦਲ ਦੀ ਚਿਤਾਵਨੀ !
ਪੰਜਾਬੀ ਡੈਸਕ :- ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਖਤਮ ਹੋਣ ਤੋਂ ਬਾਅਦ ਆਪਣੀ ਧਰਤੀ ਸੰਭਾਲਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਠਿੰਡਾ ‘ਚ ਨਗਰ ਨਿਗਮ ਚੋਣਾਂ ਸਹੀ ਢੰਗ ਨਾਲ ਕਰਵਾਉਣ ਦੀ ਅਪੀਲ ਕੀਤੀ। ਨਾਲ ਹੀ ਦਸ ਦਈਏ, ਪੰਜਾਬ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ ‘ਤੇ ਵੀ ਸੁਖਬੀਰ ਬਾਦਲ ਨੇ ਟਿੱਪਣੀ ਕੀਤੀ ਹੈ, ਜੋ ਆਪਣਾ ਫਰਜ਼ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਹਨ।

ਹਰ ਵਾਰ ਵਾਂਗ ਕਾਂਗਰਸ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦੀਆਂ ਸੁਖਬੀਰ ਬਾਦਲ ਨੇ ਕਿਹਾ ਕਿ, ਪੰਜਾਬ ਦੀ ਕੈਪਟਨ ਸਰਕਾਰ ਜਦੋਂ ਦੀ ਸੱਤਾ ‘ਚ ਆਈ ਹੈ, ਉਦੋਂ ਤੋਂ ਹੀ ਉਨ੍ਹਾਂ ਸੂਬੇ ਦੇ ਲੋਕਾਂ ਨਾਲ ਧੱਕਾਸ਼ਾਹੀ ਕੀਤੀ ਹੈ। ਉਨ੍ਹਾਂ ਕਿਹਾ ਇਸ ਲਈ ਮੈ ਉੱਮੀਦ ਕਰਦਾ ਹਾਂ ਕਿ, ਚੋਣ ਕਮਿਸ਼ਨ ਨੂੰ ਸਹੀ ਤੇ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਤਾਂ ਜੋ ਕਿਸੇ ਨਾਲ ਧਕਾ ਨਾ ਹੋਵੇ। ਉਨ੍ਹਾਂ ਲੰਬੇ ਸਮੇਂ ਤੋਂ ਇੱਕ ਹੀ ਹੈੱਡਕੁਆਰਟਰ ‘ਚ ਬੈਠੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੀ ਗੱਲ ਵੀ ਕੀਤੀ।

ਸੁਖਬੀਰ ਬਾਦਲ ਨੇ ਕਿਹਾ ਕਿ ਬਠਿੰਡਾ ਵਿਖੇ ਇੱਕ ਥਾਣੇ ਵਿੱਚ ਐਸਐਚਓ ਲੱਗਿਆ ਹੈ ਜੋ ਮਨਪ੍ਰੀਤ ਬਾਦਲ ਦਾ ਪੀਏ ਵੀ ਰਿਹਾ ਹੈ, ਗੰਨਮੈਨ ਵੀ ਰਿਹਾ ਹੈ ਤੇ ਹੁਣ ਉਹ ਥਾਣੇ ਵਿਚ ਬੈਠਾ ਝੂਠੇ ਪਰਚੇ ਦੇਈ ਜਾ ਰਿਹਾ ਹੈ, ਮੇਰੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਹੈ ਕਿ ਇਸ ਉੱਪਰ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ। ਸੁਖਬੀਰ ਨੇ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਪੁਲਿਸ ਅਫ਼ਸਰਾਂ ਨੇ ਝੂਠੇ ਪਰਚੇ ਦਰਜ ਕੀਤੇ ਹਨ ਸਾਡੀ ਸਰਕਾਰ ਆਉਣ ‘ਤੇ ਉਨ੍ਹਾਂ ਦੀ ਨੌਕਰੀ ਖਤਮ।
ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ, ਜਦੋਂ ਦੀ ਕਾਂਗਰਸ ਦੀ ਸਰਕਾਰ ਪੰਜਾਬ ‘ਚ ਆਈ ਹੈ, ਉਸਨੇ ਗੰਭੀਰ ਹੋ ਕੇ ਕੋਈ ਵੀ ਕੰਮ ਸਿਰੇ ਨਹੀਂ ਝਾੜਿਆ ਹੈ। ਇਹ ਇਸੇ ਦਾ ਨਤੀਜਾ ਹੈ ਕਿ, ਅੱਜ ਠੰਡ ‘ਚ ਸਾਡੇ ਕਿਸਾਨ ਦਿੱਲੀ ‘ਚ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ, ਕਿਸਾਨ ਵਿਰੋਧੀ ਇਸ ਐਕਟ ਦਾ ਸ਼ੁਰੂ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ।