ਸੂਫ਼ੀ ਗਾਇਕ ਦਿਲਜਾਨ ਦਾ ਮ੍ਰਿਤਕ ਸਰੀਰ ਲਿਜਾਇਆ ਗਿਆ ਘਰ, ਸੋਗ ‘ਚ ਡੁੱਬਿਆ ਪਰਿਵਾਰ
ਪੰਜਾਬੀ ਡੈਸਕ:– ਪੰਜਾਬੀ ਸੂਫੀ ਗਾਇਕ ਦਿਲਜਾਨ ਦੀ ਅਚਾਨਕ ਹੋਈ ਮੌਤ ਕਾਰਨ ਪੂਰਾ ਗਾਇਕੀ ਜਗਤ ਸਦਮੇ ਵਿੱਚ ਹੈ। ਦਿਲਜਾਨ ਦੇ ਕਿਰਦਾਰ ਅਤੇ ਉਨ੍ਹਾਂ ਦੀ ਗਾਇਕੀ ਨੂੰ ਹਰ ਕੋਈ ਚੇਤੇ ਕਰ ਰਿਹਾ ਹੈ। ਸੂਫੀ ਗਾਇਕ ਦਿਲਜਾਨ ਦੀ 30 ਮਾਰਚ ਨੂੰ ਇਕ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਗਿਆ ਹੈ, ਜਿਥੇ ਹਜ਼ਾਰਾਂ ਲੋਕ ਉਨ੍ਹਾਂ ਦੇ ਅੰਤਮ ਦਰਸ਼ਨਾਂ ਲਈ ਪਹੁੰਚ ਰਹੇ ਹਨ।

ਦੱਸ ਦਈਏ ਕਿ, ਦਿਲਜਾਨ ਦੇ ਪਰਿਵਾਰ ਦਾ ਵਿਦੇਸ਼ ‘ਚ ਹੋਣ ਕਾਰਨ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ। ਹੁਣ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਲਿਆਂਦਾ ਗਿਆ ਹੈ, ਜਿੱਥੇ ਅੱਜ ਦੁਪਹਿਰ ਉਨ੍ਹਾਂ ਦਾ ਸਸਕਾਰ ਕੀਤਾ ਜਾਣਾ ਹੈ।

ਦਿਲਜਾਨ ਦੀ ਪਤਨੀ, ਧੀ ਅਤੇ ਭਰਾ ਕਨੇਡਾ ਵਿੱਚ ਸਨ, ਜੋ ਕਿ ਪਿਛਲੇ ਦਿਨੀਂ ਕਰਤਾਰਪੁਰ ਪਹੁੰਚੇ ਹਨ, ਅਤੇ ਦਿਲਜਾਨ ਦਾ ਉਹਨਾਂ ਦੇ ਆਉਣ ਤੇ ਹੀ ਸਸਕਾਰ ਕੀਤਾ ਜਾਣਾ ਸੀ। ਦਸ ਦਈਏ ਕਿ, ਟੀ.ਵੀ. ਉਹ ਪ੍ਰੋਗਰਾਮ ਸੁਰਸ਼ੇਤਰ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਾਇਕੀ ਮੁਕਾਬਲੇ ਵਿਚ ਉਪ ਜੇਤੂ ਰਹੇ ਸੀ, ਜਿਸ ਕਾਰਨ ਉਸ ਨੂੰ ਰਾਤੋ ਰਾਤ ਪ੍ਰਸਿੱਧੀ ਮਿਲੀ।