ਅਚਾਣਕ ਸੱਦੀ ਕੈਪਟਨ ਸਰਕਾਰ ਨੇ ਅਹਿਮ ਮੀਟਿੰਗ, ਇਨ੍ਹਾਂ ਮੁੱਦਿਆਂ ‘ਤੇ ਲਿਆ ਜਾ ਸਕਦਾ ਅਹਿਮ ਫੈਸਲਾ
ਪੰਜਾਬੀ ਡੈਸਕ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਬਿਜਲੀ ਸੰਕਟ ਨੂੰ ਦੇਖਦਿਆਂ ਮੀਟਿੰਗ ਬੁਲਾਈ ਹੈ। ਦੱਸਿਆ ਜਾ ਰਿਹਾ ਹੈ ਕਿ, ਮੀਟਿੰਗ ਵਿੱਚ ਪਾਵਰ ਕੱਟ ਬਾਰੇ ਕੈਪਟਨ ਦੁਆਰਾ ਇੱਕ ਮਹੱਤਵਪੂਰਨ ਫੈਸਲਾ ਲਿਆ ਜਾ ਸਕਦਾ ਹੈ।

ਪੰਜਾਬ ‘ਚ 9 ਸਾਲਾਂ ‘ਚ ਬਣੇ ਅਜਿਹੇ ਹਾਲਾਤ
ਤੁਹਾਨੂੰ ਦੱਸ ਦੇਈਏ ਕਿ, ਝੱਖੜ ਭਰੀ ਗਰਮੀ ਅਤੇ ਝੋਨੇ ਦੇ ਸੀਜ਼ਨ ਨੇ ਪਾਵਰਕਾਮ ਦੀ ਸਥਿਤੀ ਤਰਸਯੋਗ ਹੈ। 9 ਸਾਲਾਂ ਬਾਅਦ ਸਥਿਤੀ ਇਹ ਹੈ ਕਿ, ਸੂਬੇ ਵਿਚ 250 ਲੱਖ ਯੂਨਿਟ ਬਿਜਲੀ ਦੀ ਘਾਟ ਆਈ ਹੈ, ਜਿਸ ਕਾਰਨ ਪੰਜਾਬ ‘ਚ ਐਮਰਜੈਂਸੀ ਅਣ-ਘੋਸ਼ਿਤ ਕੱਟ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਆਪਣੇ ਸ਼ਾਹੀ ਸ਼ਹਿਰ ਪਟਿਆਲੇ ਵਿਚ ਦਿਨ ‘ਚ ਤਕਰੀਬਨ 4 ਘੰਟੇ ਬਿਜਲੀ ਕੱਟ ਰਿਹਾ ਸੀ ਅਤੇ ਦੇਰ ਸ਼ਾਮ ਪੂਰੇ ਪੰਜਾਬ ਵਿਚ ਅਚਾਨਕ ਬਲੈਕਆਉਟ ਹੋ ਗਿਆ।