ਰਾਜਸਭਾ ‘ਚ ਬੋਲੇ ਮੋਦੀ, ਕਿਹਾ – ਵਿਰੋਧੀ ਪਾਰਟੀਆਂ ਕੇਵਲ ਕਿਸਾਨ ਅੰਦੋਲਨ ‘ਤੇ ਕਰ ਰਹੀ ਚਰਚਾ

ਨੈਸ਼ਨਲ ਡੈਸਕ :- ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਅੰਦੋਲਨ ‘ਤੇ ਬੋਲਦਿਆਂ ਕਿਹਾ ਕਿ, ਅਸੀਂ ਆਪਣੀਆਂ ਨੀਤੀਆਂ ‘ਚ ਮਿਲਾਵਟ ਨਹੀਂ ਕੀਤੀ, ਅਸੀਂ ਸਿਰਫ ਬਿਹਤਰੀ ਲਈ ਕਦਮ ਚੁੱਕੇ ਹਨ। ਪੀਐਮ ਮੋਦੀ ਨੇ ਕਿਹਾ ਕਿ, ਸਦਨ ਵਿੱਚ ਸਿਰਫ ਕਿਸਾਨ ਅੰਦੋਲਨ ਦੀ ਹੀ ਚਰਚਾ ਕੀਤੀ ਜਾ ਰਹੀ ਹੈ ਪਰ ਇਹ ਕਿਉਂ ਨਹੀਂ ਕਿਹਾ ਜਾ ਰਿਹਾ ਕਿ, ਕਿਸਾਨ ਅੰਦੋਲਨ ਕਿਉਂ ਕਰ ਰਹੇ ਹਨ।

Image result for PM Modi In rajya sabha

ਪ੍ਰਧਾਨ ਮੰਤਰੀ ਨੇ ਕਿਹਾ ਕਿ, ਸਦਨ ਵਿੱਚ ਕਿਸਾਨ ਅੰਦੋਲਨ ‘ਤੇ ਬਹੁਤ ਚੰਗੇ ਵਿਚਾਰ ਵਟਾਂਦਰੇ ਹੋਏ ਸੀ, ਬਹੁਤ ਸਾਰੇ ਚੰਗੇ ਸੁਝਾਅ ਵੀ ਮਿਲੇ ਸਨ। ਰਾਜ ਸਭਾ ਵਿੱਚ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ, ਸਿਰਫ ਕਿਸਾਨ ਅੰਦੋਲਨ ‘ਤੇ ਰਾਜਨੀਤੀ ਕੀਤੀ ਜਾ ਰਹੀ ਹੈ, ਕਿਉਂ ਕੋਈ ਵੀ ਕਿਸਾਨਾਂ ਦੀਆਂ ਬੁਨਿਆਦੀ ਸਹੂਲਤਾਂ ‘ਤੇ ਚਰਚਾ ਨਹੀਂ ਕਰ ਰਿਹਾ। ਸਦਨ ‘ਚ ਪ੍ਰਤਾਪ ਬਾਜਵਾ ‘ਤੇ ਵੀ ਨਿਸ਼ਾਨਾ ਸਾਧਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ, ਕਾਂਗਰਸ ਪਾਰਟੀ ਨੇ ਦੇਸ਼ ਨੂੰ ਹਮੇਸ਼ਾ ਨਿਰਾਸ਼ ਕੀਤਾ।

MUST READ