SIT ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪੁੱਛਗਿੱਛ ਜਾਰੀ
ਪੰਜਾਬੀ ਡੈਸਕ: ਪੰਜਾਬ ਦੇ 5 ਬਾਰ ਮੁੱਖਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਤੋਂ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਚੰਡੀਗੜ੍ਹ ‘ਚ ਅੱਜ ਉਨ੍ਹਾਂ ਦੇ ਸਰਕਾਰੀ ਕੋਠੀ ‘ਚ SIT ਵਲੋਂ ਪੁੱਛਗਿੱਛ ਜਾਰੀ ਹੈ। ਸਵੇਰੇ 10 ਵਜੇ ਬਾਦਲ ਪੁੱਛਗਿੱਛ ਲਈ SIT ਸਾਹਮਣੇ ਪੇਸ਼ ਹੋਏ ਹਨ।

ADGP ਲਕਸ਼ਮੀਕਾਂਤ ਯਾਦਵ ਦੀ ਅਗਵਾਈ ਵਾਲੀ SIT ਨੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਮੁਹਾਲੀ ਸਥਿਤ ਬਿਜਲੀ ਬੋਰਡ ਦੇ ਰੈਸਟ ਹਾਊਸ ਵਿਖੇ ਪੁੱਛਗਿੱਛ ਲਈ ਬੁਲਾਇਆ ਸੀ ਪਰੰਤੂ ਬਾਦਲ ਨੇ ਇਹ ਕਹਿ ਕੇ ਅੱਗੇ ਦਾ ਸਮਾਂ ਲੈ ਲਿਆ ਕਿ, ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ।
ਹੁਣ ਇੰਤਜ਼ਾਰ ਹੈ ਸਾਰਿਆਂ ਨੂੰ ਇਹ ਬੈਠਕ ਖਤਮ ਹੋਣ ਦਾ, SIT ਦਾ ਫੈਸਲਾ ਆਉਣ ਦਾ, ਬਹਿਬਲ ਕਲਾਂ ਗੋਲੀਕਾਂਡ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮਿਲਣ ਦਾ। ਖੈਰ ਇਹ ਹੁਣ ਮੀਟਿੰਗ ਖਤਮ ਹੋਣ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ, ਨਵੀਂ ਬਣਾਈ SIT ਨੇ ਕੀ ਸੁਆਲ ਕੀਤੇ ਹਨ। ਕੀ ਫੈਸਲਾ ਲੈਣਾ ਹੈ।