ਸਿੱਧੂ ਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਤੈਅ, ਬਸ ਰਸਮੀ ਐਲਾਨ ਹੋਣਾ ਬਾਕੀ

ਇੱਕ ਲੰਬੇ ਸਿਆਸੀ ਡਰਾਮੇ ਤੋਂ ਬਾਅਦ ਆਖਿਰ ਨਵਜੋਤ ਸਿੱਧੂ ਦਾ ਪ੍ਰਧਾਨ ਬਣਨ ਦਾ ਰਾਹ ਬਿਲਕੁਲ ਸਾਫ ਹੋ ਗਿਆ ਹੈ। ਬਸ ਸਿਰਫ ਇਸ ਤੇ ਮੋਹਰ ਲੱਗਣਾ ਬਾਕੀ ਰਹਿ ਗਿਆ ਹੈ । ਜੇਕਰ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਦੇ ਨੇੜਲੇ ਲੋਕਾਂ ਨੇ ਇਸ ਬਾਰੇ ਤਿਆਰੀਆਂ ਸ਼ੁਰੂ ਕਰਨ ਦਿੱਤਿਆ ਹਨ ਹੈ।

ਇਸ ਵਿਚਾਲੇ ਸਿੱਧੂ ਨੇ ਸੁਨੀਲ ਜਾਖੜ ਅਤੇ ਹੋਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ । ਅੱਜ ਸਵੇਰੇ ਸਿੱਧੂ ਨੇ ਕਈ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨਾਲ ਉਨ੍ਹਾਂ ਦੇ ਘਰ ਪਹੁੰਚ ਕੇ ਗੱਲਬਾਤ ਕੀਤੀ। ਇਸ ਤੋਂ ਬਾਅਦ ਅੱਜ ਬਾਅਦ ਦੁਪਹਿਰ ਉਹ ਆਪਣੀ ਪਟਿਆਲਾ ਸਥਿਤ ਘਰ ਪਹੁੰਚੇ। ਇਸ ਮੌਕੇ ਜਿਥੇ ਕੁਝ ਕਾਂਗਰਸ ਆਗੂ ਤੇ ਵਿਧਾਇਕ ਪਹਿਲਾਂ ਤੋਂ ਹੀ ਉਨ੍ਹਾਂ ਦੀ ਕੋਠੀ ਦੇ ਬਾਹਰ ਮੌਜੂਦ ਸਨ, ਉੱਥੇ ਹੀ ਕੁਝ ਆਗੂ ਉਨ੍ਹਾਂ ਦੇ ਕਾਫਲੇ ਦੇ ਨਾਲ ਵੀ ਪੁੱਜੇ।

ਇਸ ਮੌਕੇ ਰਾਜਾ ਵੜਿੰਗ, ਦਰਸ਼ਨ ਸਿੰਘ ਬਰਾੜ, ਸੁਰਜੀਤ ਸਿੰਘ ਧੀਮਾਨ, ਸ਼ੇਰ ਸਿੰਘ ਘੁਬਾਇਆ, ਦਵਿੰਦਰ ਸਿੰਘ ਘੁਬਾਇਆ, ਪ੍ਰੀਤਮ ਸਿੰਘ ਭੁੱਚੋ ਸਮੇਤ ਕਈ ਹੋਰ ਆਗੂ ਮੌਜੂਦ ਸਨ।

ਸਿੱਧੂ ਦੇ ਘਰ ਵੱਡੀ ਗਿਣਤੀ ਚ ਕਾਂਗਰਸੀ ਆਗੂਆਂ ਦਾ ਜਮਾ ਹੋਣਾ ਸਾਫ ਕਰਦਾ ਹੈ ਕਿ ਪ੍ਰਧਾਨ ਦਾ ਅਹੁਦਾ ਮਿਲ ਚੁੱਕਾ ਹੈ ਬਸ ਐਲਾਨ ਹੋਣਾ ਬਾਕੀ ਹੈ ਜੋ ਕਿ ਕੁਝ ਹੀ ਦੇਰ ਚ ਹੋ ਸਕਦਾ ਹੈ।

MUST READ