ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਸਚਿਨ ਬਿਸ਼ਨੋਈ ਨੂੰ ਬਾਕੂ ਤੋਂ ਕੀਤਾ ਗਿਆ ਡਿਪੋਰਟ
ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਸਚਿਨ ਬਿਸ਼ਨੋਈ ਉਰਫ ਸਚਿਨ ਥਾਪਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਜ਼ਰਬਾਈਜਾਨ ਦੇ ਬਾਕੂ ਤੋਂ ਭਾਰਤ ਡਿਪੋਰਟ ਕਰ ਦਿੱਤਾ ਹੈ। ਸਚਿਨ ਨੂੰ ਕੁਝ ਦਿਨ ਪਹਿਲਾਂ ਅਜ਼ਰਬਾਈਜਾਨ ਵਿੱਚ ਸਥਾਨਕ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਸੀ। ਉਹ ਫਰਜ਼ੀ ਪਾਸਪੋਰਟ ‘ਤੇ ਪਿਛਲੇ ਅਪ੍ਰੈਲ ‘ਚ ਭਾਰਤ ਤੋਂ ਭੱਜ ਗਿਆ ਸੀ।