ਕਿਸਾਨਾਂ ਦੇ ਸਮਰਥਨ ‘ਚ ਨਿਤਰੀ ਸ਼ਿਵਸੈਨਾ, ਖਿੱਚੀ ਦਿੱਲੀ ਆਉਂਣ ਦੀ ਤਿਆਰੀ

ਨੈਸ਼ਨਲ ਡੈਸਕ:- ਆਮ ਆਦਮੀ ਪਾਰਟੀ ਤੋਂ ਬਾਅਦ ਸ਼ਿਵ ਸੈਨਾ ਵੀ ਉਨ੍ਹਾਂ ਕਿਸਾਨਾਂ ਦੇ ਹੱਕ ਵਿੱਚ ਸਾਹਮਣੇ ਆਈ ਹੈ। ਇਸ ਲੜੀ ‘ਚ ਸ਼ਿਵ ਸੈਨਾ ਰਾਜ ਸਭਾ ਦੇ ਸੰਸਦ ਮੈਂਬਰ ਅਤੇ ਬੁਲਾਰੇ ਸੰਜੇ ਰਾਉਤ ਅੱਜ ਅੰਦੋਲਨਕਾਰੀ ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਪਹੁੰਚਣਗੇ। ਇਸ ਦੀ ਜਾਣਕਾਰੀ ਉਨ੍ਹਾਂ ਆਪਣੇ ਟਵਿੱਟਰ ਹੈਂਡਲ ‘ਤੇ ਟਵੀਟ ਕਰਦਿਆਂ ਦਿੱਤੀ। ਮੰਗਲਵਾਰ ਨੂੰ ਟਵੀਟ ਕਰਦਿਆਂ ਰਾਉਤ ਨੇ ਲਿਖਿਆ ਕਿ, ਕਿਸਾਨ ਅੰਦੋਲਨ ਜਿੰਦਾਬਾਦ।

ਮੈਂ ਅੱਜ ਅੰਦੋਲਨਕਾਰੀ ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਬਾਰਡਰ ਜਾਵਾਂਗਾ। ਜੈ ਜਵਾਨ ਜੈ ਕਿਸਨ। ‘ ਉਨ੍ਹਾਂ ਕਿਹਾ ਕਿ, ਵਿਕਾਸ ਦੀ ਗੱਲ ਕਰਦੀ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਕਈ ਫੈਸਲੇ ਲਏ ਹਨ। ਮੁੱਖ ਮੰਤਰੀ ਉਧਵ ਠਾਕਰੇ ਸੰਕਟ ਦੇ ਸਮੇਂ ਕਿਸਾਨਾਂ ਦੇ ਨਾਲ ਖੜੇ ਸਨ। ਕਿਸਾਨ ਨੂੰ ਪੇਸ਼ ਆਉਂਦੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੰਝੂਆਂ ਤੋਂ ਬਹੁਤ ਦੁਖੀ ਹਾਂ। ਉਧਵ ਠਾਕਰੇ ਦੁਆਰਾ ਦਿੱਤੇ ਗਏ ਆਦੇਸ਼ ਤੋਂ ਬਾਅਦ ਮੈਂ ਅੱਜ ਗਾਜੀਪੁਰ ਸਰਹੱਦ ‘ਤੇ ਮੌਜੂਦ ਕਿਸਾਨਾਂ ਨਾਲ ਮੁਲਾਕਾਤ ਕਰਨਗੇ।

ਗਾਜੀਪੁਰ ‘ਚ ਉਮੜ ਰਿਹਾ ਕਿਸਾਨਾਂ ਦਾ ਸੈਲਾਬ
ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਵੱਡੀ ਗਿਣਤੀ ‘ਚ ਕਿਸਾਨ ਇੱਥੇ ਪਹੁੰਚ ਰਹੇ ਹਨ, ਜਦੋਂਕਿ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਅਤੇ ਇਸਦੇ ਨੇਤਾ ਰਾਕੇਸ਼ ਟਿਕੈਤ ਗਾਜੀਪੁਰ ਯੂਪੀ ਗੇਟ ਵਿਖੇ ਰਹੇ ਅਤੇ ਟਿਕੈਤ ਦੀ ਭਾਵਨਾਤਮਕ ਅਪੀਲ ‘ਤੇ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋਏ। ਪ੍ਰਦਰਸ਼ਨਕਾਰੀ ਨਵੰਬਰ ਤੋਂ ਹੀ ਦਿੱਲੀ ਦੇ ਬਾਰਡਰਾਂ ‘ਤੇ ਆਪਣੇ ਹੱਕ ਦੀ ਲੜਾਈ ਲਈ ਅਵੱਜ ਬੁਲੰਦ ਕਰ ਰਹੇ ਹਨ। ਖਦਸ਼ਾ ਸੀ ਕਿ, ਗਾਜ਼ੀਆਬਾਦ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ-ਮੇਰਠ ਐਕਸਪ੍ਰੈਸ ਵੇਅ ਖਾਲੀ ਕਰਨ ਦਾ ਅਲਟੀਮੇਟਮ ਦੇਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਗਾਜ਼ੀਪੁਰ ਤੋਂ ਹਟਾ ਦਿੱਤਾ ਜਾਵੇਗਾ ਪਰ ਰਾਕੇਸ਼ ਟਿਕੈਤ ਦੇ ਹੰਜੂਆ ਨੇ ਸੈਲਾਬ ਦਾ ਕੰਮ ਕੀਤਾ ਅਤੇ ਮੁੜ ਕਿਸਾਨਾਂ ਦਾ ਹਜੂਮ ਉਮੜ ਗਿਆ।

Farm laws: Barriers set up at Ghazipur, Delhi-Ghaziabad border as farmers  vow to step up

ਕਿਲ੍ਹੇ ‘ਚ ਤਬਦੀਲ ਧਰਨਾ ਸਥਲ
ਅਜਿਹੀ ਸਥਿਤੀ ਵਿੱਚ, ਕਿਸਾਨਾਂ ਦੇ ਪ੍ਰਦਰਸ਼ਨ ਸਥਾਨਾਂ ਨੂੰ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਉਥੇ ਸੁਰੱਖਿਆ ਸਖਤ ਕਰ ਦਿੱਤੀ ਅਤੇ ਬੈਰੀਕੇਡਸ ਦੀ ਗਿਣਤੀ ਵਧਾ ਦਿੱਤੀ। ਦਿੱਲੀ-ਉੱਤਰ ਪ੍ਰਦੇਸ਼ ਦੀ ਸਰਹੱਦ ‘ਤੇ ਗਾਜ਼ੀਪੁਰ ਵਿਖੇ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਕਈ ਬੈਰੀਕੇਡ ਲਗਾਏ ਗਏ ਹਨ। ਡਰੋਨ ਦੀ ਵਰਤੋਂ ਸਥਿਤੀ ਦੀ ਨਿਗਰਾਨੀ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕਦਮ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹਿੰਸਕ ਝੜਪਾਂ ਤੋਂ ਬਾਅਦ ਚੁੱਕੇ ਗਏ।

MUST READ