CIA ਸਟਾਫ ਦੇ ਪੁਲਿਸ ਮੁਲਾਜ਼ਿਮ ਦੀ ਸ਼ਾਰਮਨਾਕ ਹਰਕਤ ਕੈਮਰੇ ‘ਚ ਹੋਈ ਕੈਦ

ਪੰਜਾਬੀ ਡੈਸਕ:– ਬਠਿੰਡਾ ਵਿੱਚ CIA ਪੁਲਿਸ ਥਾਣੇਦਾਰ ਦੀ ਸ਼ਰਮਨਾਕ ਹਰਕਤ ਦਾ ਉਦੋਂ ਖੁਲਾਸਾ ਹੋਇਆ ਜਦੋਂ ਥਾਣੇਦਾਰ ਨੂੰ ਇਕ ਵਿਧਵਾ ਔਰਤ ਨਾਲ ਬਲਾਤਕਾਰ ਕਰਦੇ ਹੋਏ ਪਿੰਡ ਵਾਸੀਆਂ ਨੇ ਰੰਗੇ ਹੱਥ ਫੜਿਆ। ਜਾਣਕਾਰੀ ਅਨੁਸਾਰ ਉਕਤ ਐਸਐਚਓ ਕੁਲਵਿੰਦਰ ਸਿੰਘ ਵਿਧਵਾ ਔਰਤ ਦੇ ਬੇਟੇ ‘ਤੇ ਦਬਾਅ ਪਾ ਰਿਹਾ ਸੀ ਕਿ, ਉਹ ਇਸ ਕੇਸ ਨੂੰ ਰੱਦ ਕਰਵਾਉਣ ਲਈ ਬਲੈਕਮੇਲ ਕਰਕੇ ਔਰਤ ਨਾਲ ਸਰੀਰਕ ਸੰਬੰਧ ਬਣਾਵੇ। ਇਸ ਸਮੇਂ ਦੌਰਾਨ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਬਲਾਤਕਾਰ ਕਰਦੇ ਐਸ.ਆਈ. ਦੀ ਵੀਡੀਓ ਵੀ ਬਣਾਈ ਗਈ ਸੀ, ਜਿਸ ‘ਚ ਉਹ ਇਤਰਾਜ਼ਯੋਗ ਹਾਲਤ ‘ਚ ਦਿਖਾਈ ਦੇ ਰਿਹਾ ਹੈ ਅਤੇ ਵੀਡੀਓ ਵਿਚ ਆਪਣੀ ਗਲਤੀ ਵੀ ਮੰਨ ਰਿਹਾ ਹੈ।

विधवा महिला से दुष्कर्म करते CIA स्टाफ के ASI को लोगों ने पकड़ा, वीडियो  किया वायरल-Viral video punjab police raped widow in bathinda hrrm

ਘਟਨਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ਦੀ ਹੈ, ਜਿਥੇ CIA ਸਟਾਫ ਦੇ ਐਸ.ਆਈ ਨੂੰ ਇਕ ਵਿਧਵਾ ਨਾਲ ਬਲਾਤਕਾਰ ਕਰਦੇ ਹੋਏ ਲੋਕਾਂ ਨੇ ਰੰਗੇ ਹੱਥੀਂ ਫੜ ਲਿਆ ਅਤੇ ਉਨ੍ਹਾਂ ਨੂੰ ਨਾਥਨ ਪੁਲਿਸ ਦੇ ਹਵਾਲੇ ਕਰ ਦਿੱਤਾ। ਪੀੜਤ ਔਰਤ ਨੇ ਦੱਸਿਆ ਕਿ, ਕੁਝ ਦਿਨ ਪਹਿਲਾਂ ਪੁਲਿਸ ਨੇ ਉਸਦੇ ਬੇਟੇ ਖਿਲਾਫ ਝੂਠਾ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਸੀ। ਉਕਤ ਏ.ਐੱਸ. ਆਈ. ਆਪਣੇ ਬੇਟੇ ਨੂੰ ਬਚਾਉਣ ਲਈ ਉਸ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਸੀ। ਦੋ ਦਿਨ ਪਹਿਲਾਂ ASI ਨੇ ਉਸ ਨੂੰ ਆਦੇਸ਼ ਹਸਪਤਾਲ ਨੇੜੇ ਬੁਲਾਇਆ ਅਤੇ ਕਾਰ ਵਿਚ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਨੇ ਉਸ ਦੇ ਘਰ ਆਉਣ ਦੀ ਜ਼ਿੱਦ ਕੀਤੀ।

ਇਸ ਤੋਂ ਬਾਅਦ ਪੀੜਤ ਔਰਤ ਨੇ ਆਪਣੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੂੰ ਆਪਣੇ ਦਰਦ ਦੀ ਕਹਾਣੀ ਸੁਣਾਈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਫੈਸਲਾ ਲਿਆ ਕਿ, ਉਕਤ ਏ.ਐੱਸ. ਆਈ. ਨੂੰ ਰੰਗੇ ਹੱਥੀਂ ਫੜਿਆ ਜਾਵੇ, ਕਿਉਂਕਿ ਜੇ ਉਹ ਪੁਲਿਸ ਨੂੰ ਸ਼ਿਕਾਇਤ ਦਿੰਦੀ ਹੈ, ਤਾਂ ਉਸਦੀ ਕੋਈ ਸੁਣਵਾਈ ਨਹੀਂ ਹੋਵੇਗੀ, ਜਿਸ ਤੋਂ ਬਾਅਦ ਸਾਰਿਆਂ ਨੇ ASI ਨੂੰ ਇਤਰਾਜ਼ਯੋਗ ਹਾਲਤ ‘ਚ ਫੜਿਆ। ਮੰਗਲਵਾਰ ਨੂੰ ASI ਉਕਤ ਔਰਤ ਨੂੰ ਫੋਨ ਕਰਕੇ ਰਾਤ ਨੂੰ ਉਸਦੇ ਘਰ ਆਉਣ ਦੀ ਗੱਲ ਕੀਤੀ।

ਏਐਸਆਈ ਮੰਗਲਵਾਰ ਰਾਤ ਕਰੀਬ ਸਾਢੇ ਦਸ ਵਜੇ ਉਸ ਦੇ ਘਰ ਪਹੁੰਚਿਆ ਅਤੇ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗਿਆ। ਪਹਿਲਾਂ ਤੋਂ ਹੀ, ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ, ਉਸਨੂੰ ਫੜਨ ਦੇ ਪਲਾਨ ਦੇ ਅਧਾਰ ‘ਤੇ ਲੁਕੇ ਹੋਏ ਬੈਠੇ ਸੀ। ਉੱਥੇ ਹੀ ਥਾਣੇਦਾਰ ਨੇ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਵਾਰਿਕ ਮੇਂਬਰ ਨੇ ਮੌਕੇ ‘ਤੇ ਹੀ ਫੜ ਲਿਆ। ਦੂਜੇ ਪਾਸੇ ਥਾਣਾ ਨਥਾਣਾ ਏ.ਐੱਸ. ਆਈ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਏ.ਐੱਸ ਆਈ ਕੁਲਵਿੰਦਰ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

MUST READ