ਪੈਟਰੋਲ ਦੀਆਂ ਕੀਮਤਾਂ ‘ਚ ਹੋਏ ਵਾਧੇ ਨੇ ਆਮ ਆਦਮੀ ਦੀ ਆਵਾਜਾਈ ‘ਤੇ ਲਾਇਆ ਤਾਲਾ
ਪੰਜਾਬੀ ਡੈਸਕ:- ਪੰਜਾਬ ‘ਚ 7 ਅਪ੍ਰੈਲ ਨੂੰ ਪੈਟਰੋਲ ਦੀ ਕੀਮਤ 91.86 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ‘ਚ ਵੀ ਵਾਧਾ ਹੋਇਆ ਹੈ। ਹੁਣ ਪੰਜਾਬ ‘ਚ ਡੀਜਲ ਦੀ ਕੀਮਤ 82.90 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਰਾਜਧਾਨੀ ਚੰਡੀਗੜ੍ਹ ਵਿੱਚ ਡੀਜ਼ਲ 80.57 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 87.14 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਜਾਣੋ ਤੁਹਾਡੇ ਸ਼ਹਿਰ ‘ਚ ਕੀ ਹੈ ਰੇਟ
ਪੈਟਰੋਲ ਡੀਜਲ ਦੀ ਕੀਮਤ ਹੁਣ ਤੁਸੀਂ ਘਰ ਬੈਠੇ SMS ਰਾਹੀਂ ਵੀ ਪਤਾ ਕਰ ਸਕਦੇ ਹੋ। ਇੰਡੀਅਨਆਇਲ ਦੀ ਵੈਬਸਾਈਟ ਦੇ ਅਨੁਸਾਰ, ਤੁਹਾਨੂੰ ਆਪਣਾ ਸਿਟੀ ਕੋਡ ਲਿਖਣਾ ਪਏਗਾ, ਜਿਸ ਨੂੰ ਆਰ ਐਸ ਪੀ ਸਪੇਸ ਭੇਜ ਕੇ 9224992249 ਨੰਬਰ ‘ਤੇ ਭੇਜਿਆ ਜਾ ਸਕਦਾ ਹੈ। ਹਰੇਕ ਸ਼ਹਿਰ ਲਈ ਕੋਡ ਵੱਖਰਾ ਹੁੰਦਾ ਹੈ, ਜੋ ਤੁਸੀਂ ਆਈਓਸੀਐਲ ਦੀ ਵੈਬਸਾਈਟ ਤੋਂ ਪ੍ਰਾਪਤ ਹੋ ਜਾਏਗਾ।