ਪੰਜਾਬ ‘ਚ ਵੱਧ ਰਿਹਾ ਕ੍ਰਾਈਮ ਗ੍ਰਾਫ਼, ਕਿਤੇ ਹਥਿਆਰਾਂ ਤੇ ਸ਼ਰਾਬ ਵਾਲੇ ਗਾਣਿਆਂ ਕਰਕੇ ਤਾਂ ਨਹੀਂ ?

ਪੰਜਾਬੀ ਸੰਗੀਤ ਬਹੁਤ ਹਰਮਨ ਪਿਆਰਾ ਹੈ। ਹਰ ਖੁਸ਼ੀ ਦੇ ਮੋੱਕੇ ਤੇ ਦੇਸ਼ ਵਿਦੇਸ਼ ਚ ਕੋਈ ਵੀ ਖੁਸ਼ੀ ਦਾ ਮੌਕਾ ਇਸਤੋਂ ਬਿਨਾ ਫਿੱਕਾ ਹੈ। ਯਮਲੇ ਤੂੰਬੀ ਤੋਂ ਲੈ ਕੇ ਅਮਰਿੰਦਰ ਗਿੱਲ ਦੇ ਅੰਦਾਜ਼ ਤੱਕ ਸੁਰਿੰਦਰ ਕੌਰ ਦੀ ਮਿੱਠੀ ਅਵਾਜ ਤੋਂ ਲੈ ਕੇ ਨਿਮਰਤ ਖਹਿਰਾ ਦੇ ਗੀਤਾਂ ਤਕ ਪੰਜਾਬੀ ਸੰਗੀਤ ਸਾਡਾ ਮਨੋਰੰਜਨ ਕਰਦਾ ਆ ਰਿਹਾ ਹੈ। ਇਥੋਂ ਤੱਕ ਕਿ ਹਿੰਦੀ ਫ਼ਿਲਮਾਂ ਚ ਵੀ ਪੰਜਾਬੀ ਸੰਗੀਤ ਦੀ ਵਖਰੀਂ ਥਾਂ ਹੈ। ਪਰ ਪਿਛਲੇਂ ਕੁਝ ਸਮੇਂ ਤੋਂ ਪੰਜਾਬੀ ਸੰਗੀਤ ਚ ਮਾਰ ਧਾੜ ਹਥਿਆਰਾਂ ਦੀ ਐਂਟਰੀ ਹੋਈ ਹੈ।
ਦੱਸ ਦਈਏ ਇੱਕ ਖ਼ਾਸ ਵਰਗ ਨੂੰ ਲੈ ਕੇ ਤੇ ਹਿੰਸਾ ਨੂੰ ਪ੍ਰਮੋਟ ਕਰਦੇ ਗੀਤ ਅੱਜਕਲ੍ਹ ਬੜੇ ਮਸ਼ਹੂਰ ਹੋ ਰਹੇ ਹਨ। ਜੋ ਕਿ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾ ਰਹੇ ਹਨ। ਹਾਲਾਂਕਿ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਕੁਝ ਬੁੱਧੀਜੀਵੀ ਇਹਨਾਂ ਗੀਤਾਂ ਦਾ ਵਿਰੋਧ ਕਰ ਰਹੇ ਹਨ ਪਰ ਫਿਰ ਵੀ ਇਹਨਾਂ ਗੀਤਾਂ ਦੀ ਭਰਮਾਰ ਹੈ। ਅਤੇ ਸੁਣਨ ਵਾਲਿਆਂ ਦੀ ਵੀ ਵੱਡੀ ਭਰਮਾਰ ਹੈ। ਪੰਜਾਬ ਚ ਗੈਂਗਵਾਰ ਤੇ ਹੋਰ ਘਟਨਾਵਾਂ ਵੀ ਕਾਫੀ ਵਧੀਆਂ ਹਨ ਜਿਸਦੇ ਪਿੱਛੇ ਕਿਤੇ ਨਾ ਕਿਤੇ ਇਹਨਾਂ ਗੀਤਾਂ ਚ ਦਿਖਾਏ ਗਲਤ ਅਕਸ ਨੂੰ ਹੀਰੋ ਵੱਜੋ ਦਿਖਾਇਆ ਜਾਣਾ ਹੋ ਸਕਦਾ ਹੈ।


ਅਜਿਹੇ ਚ ਸਾਹਿਤਕ ਗੀਤਾਂ ਦੀ ਥਾਂ ਕਿਥੇ ਬਣਦੀ ਹੈ ਇਹ ਸੋਚਣ ਵਾਲੀ ਗੱਲ ਹੈ। ਗਾਣਿਆਂ ਚ ਪਿਸਤੌਲਾਂ ਸ਼ਰਾਬਾਂ ਨੂੰ ਇਸ ਤਰਾਹ ਦਿਖਾਇਆ ਜਾਂਦਾ ਹੈ ਕਿ ਇਹ ਚੀਜ਼ਾਂ ਬਹੁਤ ਵਧੀਆ ਹਨ ਅਤੇ ਉਹਨਾ ਨੂੰ ਵਰਤਣ ਵਾਲਾ ਨਾਇਕ । ਸ਼ਾਇਦ ਇਸੇ ਕਰਕੇ ਪੰਜਾਬ ਚ ਗੈਂਗਵਾਰ ਬਹੁਤ ਜਿਆਦਾ ਵੱਧ ਗਿਆ ਹੈ। ਗੈਂਗਸਟਰ ਉੱਤੇ ਬਣਿਆ ਫਿਲਮਾਂ ਤੇ ਉਹਨਾਂ ਨੂੰ ਨਾਇਕ ਵਜੋਂ ਪੇਸ਼ ਕਰਨਾ ਨੌਜਵਾਨੀ ਨੂੰ ਕੁਰਾਹੇ ਪਾ ਰਿਹਾ ਹੈ । ਜਿਸ ਤਰ੍ਹਾਂ ਨਾਲ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਉਸ ਨਾਲ ਸਮਾਜ ਚ ਗਲਤ ਸੰਦੇਸ਼ ਜਾ ਰਿਹਾ ਹੈ।


ਕਿਹਾ ਜਾਂਦਾ ਹੈ ਕਿ ਗਾਣੇ ਸਿਰਫ ਮਨੋਰੰਜਨ ਲਈ ਹੁੰਦੇ ਹਨ ਪਰ ਅਸਲ ਚ ਸਾਡੀ ਜ਼ਿੰਦਗੀ ਚ ਸਿੱਧੇ ਜਾ ਅਸਿੱਧੇ ਤੌਰ ਤੇ ਇਹ ਪ੍ਰਭਾਵ ਜ਼ਰੂਰ ਪਾਉਂਦੇ ਹਨ। ਇਸ ਵੇਲੇ ਇਹ ਬੇਕਾਬੂ ਹਨ ਦੂਜੇ ਸ਼ਬਦਾਂ ਚ ਇਹੋ ਜਿਹੇ ਗਾਣਿਆਂ ਨੂੰ ਫੁਕਰੇ ਗਾਣੇ ਵਜੋ ਪੁਕਾਰਿਆ ਜਾ ਸਕਦਾ ਹੈ। ਇਹਨਾਂ ਨੂੰ ਕਾਬੂ ਕਰਨ ਲਈ ਸੈਂਸਰ ਬੋਰਡ ਦੀ ਲੋੜ ਹੈ ਜਿਸ ਚ ਵੀਡੀਓ ਗਾਣੇ ਦੇ ਅਲਫਾਜ਼ ਤੇ ਹੋਰ ਸਮੱਗਰੀ ਨੂੰ ਜਾਂਚ ਕੇ ਸ਼ਰੋਤਿਆਂ ਦੇ ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਤਾਂ ਹੀ ਅਗਲੇ ਸੁਹਿਰਦ ਸਮਾਜ ਦੀ ਸਥਾਪਨਾ ਹੋ ਸਕਦੀਂ ਹੈ।

MUST READ