ਵੀਡੀਓ ਜਾਰੀ ਕਰ ਰਵਨੀਤ ਬਿੱਟੂ ਨੇ ਦਿੱਤੀ ਕੈਪਟਨ ਨੂੰ ਖਾਸ ਹਿਦਾਇਤ
ਪੰਜਾਬੀ ਡੈਸਕ:- ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ, ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਮਸਲਿਆਂ ਦੇ ਹੱਲ ਲਈ ਕੁਝ ਸੋਚਣਾ ਪਏਗਾ ਕਿਉਂਕਿ ਹੁਣ ਚੋਣਾਂ ਨੂੰ ਸਿਰਫ 6 ਮਹੀਨੇ ਬਾਕੀ ਹਨ। ਅਕਾਲੀ ਦਲ ‘ਤੇ ਵਰ੍ਹਦਿਆਂ ਬਿੱਟੂ ਨੇ ਕੈਪਟਨ ਨੂੰ ਅਪੀਲ ਕੀਤੀ ਕਿ, ਕਿਵੇਂ ਅੱਜ ਸਾਨੂੰ ਅਕਾਲੀ ਦਲ ਦੀਆਂ ਗਲਤੀਆਂ ਕਾਰਨ ਲੋਕਾਂ ਤੋਂ ਸੁਣਨਾ ਪਿਆ ਹੈ।

ਬਿੱਟੂ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇੜਗੀ ਮਾਮਲੇ ‘ਚ ਕੈਪਟਨ ਨੂੰ ਅਪੀਲ ਕਰਦਿਆਂ ਕਿਹਾ ਕਿ, ਬਾਕੀ ਰਹਿੰਦੇ 6 ਮਹੀਨੇ ਸਾਰੇ ਕੰਮ ਛੱਡ ਕੇ ਇਨ੍ਹਾਂ ਮਾਮਲਿਆਂ ਦੀ ਸੱਚਾਈ ਜਾਣਨ ਵੱਲ ਕੰਮ ਕੀਤਾ ਜਾਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਲੋਕ ਸਾਨੂੰ ਵੀ ਅਕਾਲੀ ਦਲ ਵਾਂਗ ਹੀ ਦੋਸ਼ੀ ਸਮਝਣਗੇ। ਨਸ਼ਿਆਂ ਦੇ ਮਾਮਲੇ ‘ਚ ਵੀ, ਅਕਾਲੀ ਦਲ ਫਸਿਆ ਹੋਇਆ ਹੈ ਅਤੇ ਲੋਕ ਪ੍ਰਸ਼ਨ ਪੁੱਛਦੇ ਹਨ ਕਿ, ਇਹ ਅਜੇ ਬਾਹਰ ਕਿਉਂ ਹੈ, ਇਸ ਲਈ ਅਜਿਹੀਆਂ ਸਥਿਤੀਆਂ ‘ਚ ਲੋਕਾਂ ਨੂੰ ਕਈ ਵਾਰ ਜਵਾਬ ਦੇਣਾ ਮੁਸ਼ਕਲ ਹੁੰਦਾ ਹੈ। ਪੰਜਾਬ ਵਿੱਚ ਪਹਿਲਾਂ ਹੀ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ, ਅਕਾਲੀ ਦਲ ਦੇ ਵਰਕਰ ਹਰ ਰੋਜ਼ ਪਿੰਡਾਂ ਵਿੱਚ ਜਾਂਦੇ ਹਨ ਅਤੇ ਰੈਲੀਆਂ ਕਰਦੇ ਹਨ, ਵੱਖੋ ਵੱਖਰੀਆਂ ਘੋਸ਼ਣਾਵਾਂ ਕਰਦੇ ਹਨ ਅਤੇ ਲੋਕ ਉਨ੍ਹਾਂ ਨਾਲ ਅੜੇ ਹੋਏ ਹਨ। ਉੱਥੇ ਹੀ ਵੱਡੀ ਉਮੀਦ ਨਾਲ ਕਾਂਗਰਸ ਸਰਕਾਰ ਦਾ ਇੰਤਜ਼ਾਰ ਕਰ ਰਹੇ ਹਨ ਕਿ, ਉਨ੍ਹਾਂ ਨਾਲ ਨਿਆਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ, ਸਾਰਾ ਕੰਮ ਸਿਰਫ ਅਦਾਲਤਾਂ ਸਹਾਰੇ ਨਹੀਂ ਛੱਡਿਆ ਜਾ ਸਕਦਾ। ਬਿੱਟੂ ਨੇ SIT ਰਿਪੋਰਟ ਬਾਰੇ ਬੋਲਦਿਆਂ ਕਿਹਾ ਕਿ, ਕੋਈ ਰਿਪੋਰਟ ਜਨਤਕ ਕਿਉਂ ਨਹੀਂ ਹੁੰਦੀ। ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਲੋਕਾਂ ਦੇ ਭਲੇ ਲਈ ਮਹਾਨ ਕਾਰਜ ਕੀਤੇ ਹਨ ਅਤੇ ਉਨ੍ਹਾਂ ਦੇ ਦਿਲ ‘ਚ ਬਹੁਤ ਪਿਆਰ ਅਤੇ ਸਤਿਕਾਰ ਹੈ ਲੋਕਾਂ ਲਈ। ਉਨ੍ਹਾਂ ਇਹ ਵੀ ਕਿਹਾ ਕਿ, ਉਹ ਹਰ ਫੈਸਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਹਨ।