ਤਿਰੰਗਾ ਯਾਤਰਾ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਟਵੀਟ ਰਾਹੀਂ ਕਿਸਾਨਾਂ ਨੂੰ ਕੀਤੀ ਅਪੀਲ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਤਿਰੰਗਾ ਯਾਤਰਾ ਦੇ ਸਬੰਧ ਚ ਇੱਕ ਬਿਆਨ ਜਾਰੀ ਕੀਤਾ ਹੈ। ਗਾਜ਼ੀਪੁਰ ਬਾਰਡਰ ਯੂਪੀ ਗੇਟ ਤੋਂ ਹਰਿਆਣਾ ਦੇ ਕਿਸਾਨਾਂ ਨੂੰ ਇਕ ਨਵੀਂ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ‘ਚ ਭਾਜਪਾ ਦੀ ਤਿਰੰਗਾ ਯਾਤਰਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਸਾਰੇ ਹਰਿਆਣਾ ਦੇ ਕਿਸਾਨਾਂ ਤੋਂ ਮੇਰੀ ਅਪੀਲ ਹੈ ਕਿ ਤਿਰੰਗੇ ਦੇ ਸਨਮਾਨ ‘ਚ 15 ਅਗਸਤ ਨੂੰ ਦੇਖਦਿਆਂ ਕੋਈ ਵੀ ਕਿਸਾਨ ਸਾਥੀ ਇਸ ਯਾਤਰਾ ਦਾ ਵਿਰੋਧ ਨਾ ਕਰੇ। ਹਰਿਆਣਾ ‘ਚ ਸਮਾਗਮ ਚੱਲੇ ਹੋਏ ਹਨ ਉਨ੍ਹਾਂ ਨੂੰ ਕਰਦੇ ਰਹੋ।

ਟਵਿੱਟਰ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ‘ਚ ਤਿਰੰਗਾ ਯਾਤਰਾ ਕਿਸਾਨਾਂ ਨੂੰ ਬਦਨਾਮ ਕਰਨ ਲਈ ਕੱਢੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੋ ਯਾਤਰਾ ਕੱਢੀ ਜਾ ਰਹੀ ਹੈ ਤੁਸੀਂ ਉਸ ਦਾ ਵਿਰੋਧ ਨਾ ਕਰਨ, ਜੇ ਤੁਸੀਂ ਉਸ ਯਾਤਰਾ ਦਾ ਵਿਰੋਧ ਕਰੋਗੇ ਤਾਂ ਪਾਰਟੀ ਦੇ ਲੋਕ ਕਹਿਣਗੇ ਕਿ ਦੇਖੋ ਕਿਸਾਨ ਤਿਰੰਗਾ ਯਾਤਰਾ ਦਾ ਵਿਰੋਧ ਕਰ ਰਹੇ ਹਨ ਇਹ ਲੋਕ ਦੇਸ਼ਧ੍ਰੋਹੀ ਹੈ, ਪਹਿਲਾਂ ਵੀ ਇਨ੍ਹਾਂ ਨੇ ਲਾਲ ਕਿਲ੍ਹੇ ‘ਤੇ ਤਿਰੰਗੇ ਦਾ ਅਪਮਾਨ ਇਹ ਦੇਸ਼ ਵਿਰੋਧੀ ਕੰਮ ਕਰਦੇ ਹਨ। ਇਸ ਕਾਰਨ ਤੋਂ ਵਿਰੋਧੀਆਂ ਨੂੰ ਕੁਝ ਵੀ ਕਹਿਣ ਦਾ ਮੌਕਾ ਨਾ ਦਿਓ ਤੇ ਯਾਤਰਾ ਨੂੰ ਕੱਢਣ ਦਿਓ। ਤਿਰੰਗਾ ਦੇਸ਼ ਦੀ ਸ਼ਾਨ ਹੈ। ਇਹ ਨੈਸ਼ਨਲ ਫਲੈਗ ਹੈ।


ਇਹ ਦੇਸ਼ ਵਿਰੋਧੀ ਕੰਮ ਕਰਦੇ ਹਨ। ਇਸ ਕਾਰਨ ਤੋਂ ਵਿਰੋਧੀਆਂ ਨੂੰ ਕੁਝ ਵੀ ਕਹਿਣ ਦਾ ਮੌਕਾ ਨਾ ਦਿਓ ਤੇ ਯਾਤਰਾ ਨੂੰ ਕੱਢਣ ਦਿਓ। ਤਿਰੰਗਾ ਦੇਸ਼ ਦੀ ਸ਼ਾਨ ਹੈ। ਇਹ ਨੈਸ਼ਨਲ ਫਲੈਗ ਹੈ। ਵੀਡੀਓ ਸੰਦੇਸ਼ ‘ਚ ਰਾਕੇਸ਼ ਟਿਕੈਤ ਨੇ ਕਿਹਾ ਜੋ ਹੁੱਲੜਬਾਜ਼ੀ ਹਨ ਉਹ ਯਾਤਰਾ ‘ਚ ਸਾਡੇ ਹੀ ਪਹਿਰਾਵੇ ‘ਚ ਆਉਣਗੇ, ਤਿਰੰਗਾ ਯਾਤਰਾ ਦਾ ਵਿਰੋਧ ਕਰਨਗੇ। ਉਸ ਤੋਂ ਬਾਅਦ ਸਾਨੂੰ ਹੀ ਬਦਨਾਮ ਕਰਨਗੇ। ਜੇ ਕੋਈ ਵੀ ਕਿਸਾਨ ਤਿਰੰਗਾ ਹੱਥ ‘ਚ ਲੈ ਰਿਹਾ ਹੈ ਤਾਂ ਉਹ ਉਸ ਦਾ ਸਨਮਾਨ ਕਰਨ। ਅਸੀਂ ਆਪਣੀ ਤਿਰੰਗਾ ਯਾਤਰਾ ਕੱਢਾਂਗੇ ਤੇ ਮਜ਼ਬੂਤੀ ਨਾਲ ਨਿਕਲਾਂਗੇ। ਟਰੈਕਟਰ ਨਾਲ ਨਿਕਲਾਂਗੇ।

MUST READ