ਗੈਂਗਸਟਰ ਜੈਪਾਲ ਭੁੱਲਰ ਦਾ ਦੁਬਾਰਾ ਹੋਇਆ ਪੋਸਟਮਾਰਟਮ, ਪੋਸਟਮਾਰਟਮ ‘ਚ ਹੋਇਆ ਖੁਲਾਸਾ
ਪੰਜਾਬੀ ਡੈਸਕ:- ਪੀਜੀਆਈ, ਚੰਡੀਗੜ੍ਹ ਵੱਲੋਂ ਗਠਿਤ ਕੀਤੇ ਗਏ ਮੈਡੀਕਲ ਬੋਰਡ ਦੁਆਰਾ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਦੂਜੀ ਪੋਸਟਮਾਰਟਮ ਰਿਪੋਰਟ ‘ਚ ਇਹ ਸਪਸ਼ਟ ਹੋ ਗਿਆ ਕਿ, ਭੁੱਲਰ ਨੂੰ ਤਸੀਹੇ ਨਹੀਂ ਦਿੱਤੇ ਗਏ ਸਨ। ਹਾਲਾਂਕਿ, ਰਿਪੋਰਟ ਵਿੱਚ ਕਿਹਾ ਗਿਆ ਹੈ, ਉਸ ਦੀਆਂ ਸੱਟਾਂ ਐਂਟੀਮੋਰਟਮ ਹੈ। ਗੈਂਗਸਟਰ ਜੈਪਾਲ ਦਾ 9 ਜੂਨ ਨੂੰ ਪੱਛਮੀ ਬੰਗਾਲ ‘ਚ ਐਨਕਾਊਂਟਰ ਹੋਇਆ ਸੀ। ਉਸ ਦੇ ਪਰਿਵਾਰ ਨੇ ਦੋਸ਼ ਲਾਇਆ ਕਿ, ਇਹ ਐਨਕਾਊਂਟਰ ਪਲਾਨਿੰਗ ਤਹਿਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ, ਸਰੀਰ ‘ਤੇ ਗੋਲੀ ਲੱਗਣ ਤੋਂ ਇਲਾਵਾ ਹੋਰ ਵੀ ਸੱਟਾਂ ਲੱਗੀਆਂ ਹਨ। ਰਿਸ਼ਤੇਦਾਰਾਂ ਨੇ ਪੋਸਟ ਮਾਰਟਮ ਕਰਵਾਉਣ ਤੱਕ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦੂਜਾ ਪੋਸਟਮਾਰਟਮ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੇ ਦੋਸ਼ ਲਾਇਆ ਕਿ, ਸਰਕਾਰ ਦੇ ਦਬਾਅ ਹੇਠ ਪੀਜੀਆਈਐਮਈਆਰ ਦੁਆਰਾ ਗਲਤ ਰਿਪੋਰਟ ਤਿਆਰ ਕੀਤੀ ਗਈ ਸੀ।