ਰਵਨੀਤ ਬਿੱਟੂ ਦੀ ‘ਨਵਜੋਤ ਸਿੱਧੂ’ ਖਿਲਾਫ ਵੱਡੀ ਗੱਲ, ਕੈਪਟਨ ਨੂੰ ਵੀ ਦਿੱਤੀ ਸੀ ਸਲਾਹ
ਪੰਜਾਬੀ ਡੈਸਕ:– ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਜਿਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਟਕਪੂਰਾ ਗੋਲੀ ਕਾਂਡ ਲਈ ਨਿਆਂ ਦੀ ਸਲਾਹ ਦਿੱਤੀ ਸੀ, ਹੁਣ ਉਹ ਕੈਪਟਨ ਦੇ ਹੱਕ ਵਿੱਚ ਆ ਗਏ ਹਨ। ਬਿੱਟੂ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਮੋਰਚਾ ਖੋਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕੀਤਾ ਹੈ।
__571_855.jpg)
ਰਵਨੀਤ ਬਿੱਟੂ ਨੇ ਕਿਹਾ ਕਿ, ਸਿੱਧੂ ਦੀ ਮਿਆਦ ਪੁੱਗਣ ਦੀ ਤਾਰੀਖ ਆ ਗਈ ਹੈ ਅਤੇ ਉਹ ਜਲਦੀ ਪਾਰਟੀ ਬਦਲ ਦੇਣਗੇ। ਰਵਨੀਤ ਬਿੱਟੂ ਨੇ ਕਿਹਾ ਕਿ, ਸਿੱਧੂ ਇਕ ਪੈਰਾਸ਼ੂਟ ਲੀਡਰ ਦੀ ਤਰ੍ਹਾਂ ਹਨ ਜਿਸਦਾ ਉਨ੍ਹਾਂ ਹਮੇਸ਼ਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ, ਸਿੱਧੂ ਦਾ ਸਫ਼ਰ ਹਮੇਸ਼ਾਂ ਪਾਰਟੀਆਂ ਬਦਲਣ ਵਾਲਾ ਰਿਹਾ ਹੈ। ਨਾਲ ਹੀ ਕਿਹਾ ਕਿ, ਉਮੀਦ ਹੈ ਕਿ ਮੁੱਖ ਮੰਤਰੀ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਲੋਕਾਂ ਨਾਲ ਜ਼ਰੂਰ ਇਨਸਾਫ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ, ਪਿਛਲੇ ਕਈ ਦਿਨਾਂ ਤੋਂ ਸਿੱਧੂ ਟਵੀਟ ਕਰਕੇ ਕਾਂਗਰਸ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ, ਜਦਕਿ ਕੈਪਟਨ ਦਾ ਧੜਾ ਵੀ ਸਿੱਧੂ ਖਿਲਾਫ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਹੈ।