ਘਰ ਛੱਡਣ ਬਹਾਨੇ ਗੁਆਂਢ ‘ਚ ਰਹਿਣ ਵਾਲੀ ਕੁੜੀ ਨਾਲ ਕੀਤਾ ਬਲਾਤਕਾਰ

ਪੰਜਾਬੀ ਡੈਸਕ:– ਗੋਨਿਆਣਾ-ਬਠਿੰਡਾ ਰੋਡ ‘ਤੇ ਇਕ ਏਜੰਸੀ ‘ਚ 3 ਨੌਜਵਾਨਾਂ ਵਲੋਂ ਇਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤਿੰਨਾਂ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ, ਉਹ ਪਿਛਲੇ ਦਿਨੀਂ ਸਥਾਨਕ ਮਹਿੰਦਰਾ ਵਾਲਾ ਮੋੜ ‘ਤੇ ਖੜ੍ਹੀ ਸੀ। ਇਸੇ ਦੌਰਾਨ ਉਸਦਾ ਗੁਆਂਢੀ ਸੋਨੂੰ ਮੋਟਰਸਾਈਕਲ ‘ਤੇ ਉਥੇ ਆਇਆ ਅਤੇ ਉਸ ਨੂੰ ਘਰ ਛੱਡਣ ਲਈ ਕਿਹਾ। ਉਹ ਉਸ ਨੂੰ ਮੋਟਰਸਾਈਕਲ ‘ਤੇ ਬਠਿੰਡਾ ਰੋਡ ‘ਤੇ ਇਕ ਏਜੰਸੀ ‘ਚ ਲੈ ਗਿਆ, ਜਿੱਥੇ ਉਸ ਦੇ ਦੋ ਸਾਥੀ ਮੰਗਾ ਅਤੇ ਇਕ ਅਣਪਛਾਤਾ ਨੌਜਵਾਨ ਪਹਿਲਾਂ ਤੋਂ ਮੌਜੂਦ ਸੀ।

Government school teacher in Pune, India, molests 12 minor girls | India –  Gulf News

ਉਕਤ ਨੌਜਵਾਨਾਂ ਨੇ ਉਸ ਨੂੰ ਠੰਡੇ ‘ਚ ਨਸ਼ੀਲਾ ਪਦਾਰਥ ਮਿਲਾ ਕੇ ਦੇ ਦਿੱਤਾ ਅਤੇ ਤਿੰਨਾਂ ਨੇ ਉਸ ਨਾਲ ਬਲਾਤਕਾਰ ਕੀਤਾ। ਐਸ.ਆਈ. ਸੁਖਵੀਰ ਕੌਰ ਨੇ ਪੀੜਤ ਲੜਕੀ ਖ਼ਿਲਾਫ਼ ਡਾਕਟਰੀ ਕੇਸ ਦਰਜ ਕੀਤਾ ਹੈ ਅਤੇ ਕਥਿਤ ਦੋਸ਼ੀ ਸੋਨੂੰ, ਮੰਗਾ ਅਤੇ ਅਣਪਛਾਤੇ ਦੇ ਖ਼ਿਲਾਫ਼ ਥਾਣਾ ਨੇਹੀਆਂਵਾਲਾ ਵਿਖੇ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

MUST READ