ਬੀਜੇਪੀ ਆਗੂ ਦੀ ਕਿਸਾਨਾਂ ‘ਤੇ ਕੀਤੀ ਟਿੱਪਣੀ ਦਾ ਰਾਕੇਸ਼ ਟਿਕੈਤ ਨੇ ਦਿੱਤਾ ਢੁਕਵਾਂ ਜੁਆਬ
ਪੰਜਾਬੀ ਡੈਸਕ :- ਇਕ ਪਾਸੇ ਜਿੱਥੇ ਦੇਸ਼ ਦਾ ਕਿਸਾਨ ਦਿੱਲੀ ਦੇ ਬਾਰਡਰ ‘ਤੇ ਬੈਠਿਆ ਆਪਣੇ ਹੱਕ ਦੀ ਲੜਾਈ ਲੜ ਰਿਹਾ ਹੈ। ਉੱਥੇ ਹੀ ਕੁਝ ਵਿਰੋਧੀ ਪਾਰਟੀ ਦੇ ਅਜਿਹੇ ਲੋਕ ਹਨ। ਜੋ ਕਿਸਾਨਾਂ ‘ਤੇ ਸੁਆਲ ਚੁੱਕ ਰਹੇ ਹਨ। ਉੱਥੇ ਹੀ ਮੰਗਲਵਾਰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਕਿਸਾਨ ਅੰਦੋਲਨ ਖ਼ਤਮ ਕਰਨ ਲਈ ਤਿਆਰ ਨਹੀਂ ਹਨ ਅਤੇ ਉਨ੍ਹਾਂ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਵਿੱਚ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਦਸ ਦਈਏ ਕਿਸਾਨਾਂ ਦੀ ਇਸ ਪ੍ਰਤੀਕ੍ਰਿਆ ‘ਤੇ ਭਾਜਪਾ ਦੇ ਬੁਲਾਰੇ ਨੇ ਨਿਊਜ਼ ਚੈਨਲ ਦੇ ਸ਼ੋਅ ‘ਚ ਕਿਸਾਨ ਦੀ ਖੇਤੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ, ਅਸੀਂ ਗੱਲਬਾਤ ਦਾ ਰਸਤਾ ਅਪਣਾ ਰਹੇ ਹਾਂ। ਪਰ ਜ਼ਹਿਰ ਦੀ ਖੇਤੀ ਕਰਨ ਵਾਲਾ ਕਦੋੰ ਤੋਂ ਕਿਸਾਨ ਹੋ ਗਿਆ ?

ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ, ”ਕਾਂਗਰਸ ਦੇ ਬੁਲਾਰੇ ਕੀ ਕਹਿ ਰਹੇ ਹਨ। ਮੇਰਾ ਕਾਤਲ ਮੇਰਾ ਮੁਨਸਿਫ ਹੈ। ਕੀ ਉਹ ਸੁਪਰੀਮ ਕੋਰਟ ਨੂੰ ਕਾਤਲ ਦੱਸ ਰਹੇ ਹਨ? ਇਹ ਲੋਕ ਕਿਸ ਕਿਸਮ ਦੀ ਕਮੇਟੀ ਦਾ ਗਠਨ ਕਰਨਾ ਚਾਹੁੰਦੇ ਹਨ? ਅਸੀਂ ਗੱਲਬਾਤ ਦਾ ਢੰਗ ਆਪਣਾ ਰਹੇ ਹਾਂ। ਅਸੀਂ ਅੱਗੇ ਵੀ ਗੱਲਾਂ ਕਰਦੇ ਰਹਾਂਗੇ। ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ ਅਤੇ ਨਾਗਰਿਕਾਂ ਨੂੰ ਵੀ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਭਾਜਪਾ ਦੇ ਬੁਲਾਰੇ ਨੇ ਕਿਹਾ, “ਰਾਕੇਸ਼ ਟਿਕੈਤ ਜੀ, ਤੁਸੀਂ ਲੋਕ ਇੱਕ ਅੰਦੋਲਨ ਕਰ ਰਹੇ ਹੋ, ਜੇਕਰ ਭਾਰਤ ਵਿਰੋਧੀ ਤਾਕਤਾਂ ਤੁਹਾਡੀ ਆੜ ਵਿੱਚ ਭਾਰਤ ਵਿੱਚ ਦਾਖਲ ਹੋਣਗੀਆਂ, ਤਾਂ ਤੁਸੀਂ ਆਪਣੇ ਆਪ ਨੂੰ ਮੁਆਫ ਨਹੀਂ ਕਰ ਸਕੋਗੇ। ਗਣਤੰਤਰ ਦਿਵਸ ‘ਤੇ ਅੰਦੋਲਨ ਦੀ ਬਜਾਏ ਦੇਸ਼ ਨੂੰ ਮਜਬੂਤ ਕਰੋ। ਧਿਆਨ ਰੱਖੋ ਕਿ ਤੁਹਾਡੇ ਮੋਢੇ ਤੋਂ ਕੋਈ ਹੋਰ ਬੰਦੂਕ ਨਾ ਚਲਾਏ।” ਗੌਰਵ ਭਾਟੀਆ ਨੇ ਕਿਹਾ, “ਸਰਜਿਲ ਇਮਾਮ, ਉਮਰ ਖਾਲਿਦ ਇਹ ਕਦੋਂ ਤੋਂ ਕਿਸਾਨ ਬਣ ਗਏ। ਕਿਹਾ ਇਹ ਖੇਤੀ ਕਰਦੇ ਹਨ ਨਫਰਤ ਦੇ ਜਹਿਰ ਦੀ। ਕਿਸਾਨ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਹਨ ਅਤੇ ਉਨ੍ਹਾਂ ਨੂੰ ਦੱਸ ਦੇਣਗੇ ਕਿ ਉਹ ਉਨ੍ਹਾਂ ਨੂੰ ਛੱਡ ਦੇਣਗੇ। ਇਨ੍ਹਾਂ ਦਾ ਕਿਸਾਨ ਅੰਦੋਲਨ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ”

ਗੌਰਵ ਭਾਟੀਆ ਦੀ ਗੱਲ ਦਾ ਜੁਆਬ ਦਿੰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ, “ਸਾਡੀ ਸੂਝ ਇੰਨੀ ਕਮਜ਼ੋਰ ਨਹੀਂ ਕਿ ਕਿ, ਬਾਹਰੋਂ ਆਏ ਲੋਕਾਂ ਨੂੰ ਨਾ ਪਛਾਣ ਸੱਕਣ।” ਅਸੀਂ ਕਹਿ ਰਹੇ ਹਾਂ ਕਿ, ਕੀ ਗਲਤ ਹੈ, ਉਸ ਨੂੰ ਸਮਝੋ। ਉਹ ਕਹਿ ਰਹੇ ਹਨ ਕਿ, ਇਥੇ ਖਾਲਿਸਤਾਨੀ, ਪਾਕਿਸਤਾਨੀ ਹਨ। 26 ਨੂੰ, ਸਾਡੇ ਨੌਜਵਾਨ ਦੇਸ਼ ਦਾ ਝੰਡਾ ਲਾਕੇ ਟਰੈਕਟਰ ਰੈਲੀ ਕਰਨਗੇ ਤਾਂ ਪਤਾ ਚੱਲੇਗਾ ਕਿ ਕੌਣ ਅਸਲ ਪ੍ਰਦਰਸ਼ਨਕਾਰੀ ਹੈ, ਤਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੌਣ ਝੰਡਾ ਲਹਿਰਾਉਂਦਾ ਸੀ। ਇਹ ਉਨ੍ਹਾਂ ਦੀ ਵਿਚਾਰਧਾਰਾ ਹੈ।” ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਤਿੰਨ ਕਾਨੂੰਨਾਂ ਨੂੰ ਲਾਗੂ ਕਰਨ ‘ਤੇ ਰੋਕ ਲਗਾਉਂਦਿਆਂ ਚਾਰ ਮੈਂਬਰਾਂ ਦੀ ਇਕ ਕਮੇਟੀ ਬਣਾਈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ, ਉਹ ਕਿਸੇ ਕਮੇਟੀ ਵਿੱਚ ਨਹੀਂ ਜਾਣਗੇ ਅਤੇ ਆਪਣਾ ਅੰਦੋਲਨ ਜਾਰੀ ਰੱਖਣਗੇ।